ਡਾਕ ਵਿਭਾਗ ਨੇ ਔਰਤਾਂ ‘ਚ ਵਿੱਤੀ ਜਾਗਰੂਕਤਾ ਪੈਦਾ ਕਰਨ ਲਈ ਚਲਾਈ ਮੁਹਿੰਮ

ਪਟਿਆਲਾ (ਦ ਸਟੈਲਰ ਨਿਊਜ਼): ਸਿਹਤ ਵਿਭ ਡਾਕ ਵਿਭਾਗ ਆਪਣੇ ਵਿਆਪਕ ਡਾਕ ਨੈੱਟਵਰਕ ਰਾਹੀਂ ਚਿੱਠੀ/ਪੱਤਰ ਦੇ ਨਾਲ-ਨਾਲ ਵਿੱਤੀ ਸੇਵਾਵਾਂ ਪ੍ਰਦਾਨ ਕਰਨ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਤੇ ਵਿਭਾਗ ਵੱਲੋਂ ਲੋਕਾਂ ਵਿੱਚ ਵਿੱਤੀ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਮੁੱਖ ਡਾਕਘਰ, ਲੀਲਾ ਭਵਨ ਵਿਖੇ ਵਿੱਤੀ ਸਾਖਰਤਾ ਪੈਦਾ ਕਰਨ ਲਈ ਅੱਜ ਲਗਾਏ ਮੈਗਾ ਕੈਂਪ ਦੌਰਾਨ ਸੁਪਰਡੈਂਟ ਡਾਕਘਰ ਪਟਿਆਲਾ ਪ੍ਰਭਾਤ ਗੋਇਲ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵਿੱਤੀ ਸਾਖਰਤਾ ਪੈਦਾ ਕਰਨ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਔਰਤਾਂ ਨਾਲ ਰਾਬਤਾ ਕਰਕੇ ਸੀ.ਡੀ.ਪੀ.ਓ, ਆਂਗਨਵਾੜੀ ਸੁਪਰਵਾਈਜ਼ਰਾਂ ਅਤੇ ਆਂਗਨਵਾੜੀ ਵਰਕਰਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਮੌਕੇ ਉਨ੍ਹਾਂ ਸੀ.ਡੀ.ਪੀ.ਓ. ਪਟਿਆਲਾ ਦਿਹਾਤੀ ਸੁਪ੍ਰੀਤ ਕੌਰ ਤੇ ਸੀ.ਡੀ.ਪੀ.ਓ. ਪਟਿਆਲਾ ਸ਼ਹਿਰੀ ਕੋਮਲਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।
ਸੁਪਰਡੈਂਟ ਡਾਕਘਰ ਪਟਿਆਲਾ ਪ੍ਰਭਾਤ ਗੋਇਲ ਨੇ ਕਿਹਾ ਕਿ ਡਾਕ ਵਿਭਾਗ ਵੱਲੋਂ ਔਰਤਾਂ ਵਿੱਚ ਵਿੱਤੀ ਜਾਗਰੂਕਤਾ ਪੈਦਾ ਕਰਕੇ ‘ਬੇਟੀ ਬਚਾਓ ਅਤੇ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਔਰਤਾਂ ਨੂੰ ਸਸ਼ਕਤ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਤਹਿਤ ਪਟਿਆਲਾ ਦੀਆਂ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਕੈਂਪ ਲਗਾਏ ਜਾ ਰਹੇ ਹਨ ਅਤੇ ਆਂਗਨਵਾੜੀ ਸੁਪਰਵਾਈਜ਼ਰਾਂ ਅਤੇ ਵਰਕਰਾਂ ਦੇ ਸਹਿਯੋਗ ਨਾਲ 12000 ਦੇ ਕਰੀਬ ਲੋਕਾਂ ਨੂੰ ਵੱਖ-ਵੱਖ ਵਿੱਤੀ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਕੈਂਪ ਦੌਰਾਨ ਉਨ੍ਹਾਂ ਦੱਸਿਆ ਕਿ ਸੁਕੰਨਿਆ ਸਮਰਿਧੀ ਯੋਜਨਾ ਬੱਚੀਆਂ ਲਈ ਸਭ ਤੋਂ ਵਧੀਆ ਯੋਜਨਾ ਹੈ ਜਿਸ ਵਿਚ 7.6 ਫ਼ੀਸਦੀ ਦੀ ਉੱਚੀ ਵਿਆਜ ਦਰ ਪ੍ਰਾਪਤ ਹੁੰਦੀ ਹੈ ਤੇ ਬੱਚੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸੁਕੰਨਿਆ ਸਮਰਿਧੀ ਸਕੀਮ ਜਾਂ ਹੋਰ ਭਲਾਈ ਸਕੀਮਾਂ ਦੇ ਵਧੇਰੇ ਵੇਰਵਿਆਂ ਲਈ, ਨਜ਼ਦੀਕੀ ਡਾਕਘਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫੇਰ 0175-2215557 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisements

LEAVE A REPLY

Please enter your comment!
Please enter your name here