ਗਲੀ ਦੇ ਬਾਹਰ ਗੱਡੀ ਲਗਾ ਕੇ ਰਸਤਾ ਬੰਦ ਕੀਤੇ ਹੋਣ ਕਾਰਨ ਤੈਸ਼ ਵਿਚ ਆਏ ਨੌਜਵਾਨਾਂ ਨੇ ਕੀਤੀ ਫਾਇਰਿੰਗ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਮੋਹਨ ਪਲਾਜ਼ਾ ਨੇੜੇ ਬਣ ਰਹੀ ਨਵੀਂ ਗਲੀ ਦੇ ਬਾਹਰ ਗੱਡੀ ਲਗਾ ਕੇ ਰਸਤਾ ਬੰਦ ਕੀਤੇ ਹੋਣ ਕਾਰਨ ਦੇਰ ਰਾਤ ਤੈਸ਼ ਵਿਚ ਆਏ ਕੁਝ ਅਣਪਛਾਤੇ ਨੌਜਵਾਨਾਂ ਨੇ ਗਲੀ ਦੇ ਬਾਹਰ ਖੜ੍ਹੀ ਕੀਤੀ ਗੱਡੀ ਉੱਪਰ ਤਿੰਨ ਫਾਇਰ ਕੀਤੇ ਅਤੇ ਪੱਥਰ ਮਾਰ ਕੇ ਗੱਡੀ ਦੇ ਸ਼ੀਸ਼ੇ ਤੌੜ ਦਿੱਤੇ। ਗੱਡੀ ਉੱਤੇ ਹਮਲਾ ਕਰਦੇ ਨੌਜਵਾਨਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਦਕਿ ਮੌਕੇ ਤੇ ਪਹੁੰਚੀ ਪੁਲਿਸ ਨੇ 3 ਖਾਲੀ ਖੋਲ੍ਹ ਵੀ ਬਰਾਮਦ ਕਰ ਲਏ ਹਨ । ਜਾਣਕਾਰੀ ਦਿੰਦਿਆ ਗੱਡੀ ਦੇ ਮਾਲਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੋਹਨ ਪਲਾਜ਼ਾ ਦੇ ਸਾਹਮਣੇ ਇੱਕ ਨਵੀਂ ਗਲੀ ਬਣ ਰਹੀ ਸੀ ਅਤੇ ਨਵੀਂ ਬਣੀ ਗਲੀ ਨੂੰ ਲੋਕਾਂ ਦੇ ਕਹਿਣ ਤੇ ਗੱਡੀ ਲਗਾਕੇ ਬੰਦ ਕੀਤਾ ਹੋਇਆ ਸੀ। ਉਸਨੇ ਦੱਸਿਆ ਕਿ ਗਲੀ ਵਿੱਚ ਜਾਣ ਲਈ ਕੁੱਝ ਰਸਤਾ ਵੀ ਛੱਡਿਆ ਹੋਇਆਂ ਸੀ ਪਰ ਰਾਤ ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਤੈਸ਼ ਵਿੱਚ ਆ ਕੇ ਉਹਨਾਂ ਦੀ ਗੱਡੀ ਦੇ ਸਾਹਮਣੇ ਸ਼ੀਸ਼ੇ ਤੇ 3 ਫਾਇਰ ਕਰਕੇ ਸ਼ੀਸ਼ਾ ਤੋੜ ਦਿੱਤਾ ਅੱਤੇ ਗੱਡੀ ਦੀ ਬੁਰ੍ਹੀ ਤਰ੍ਹਾਂ ਨਾਲ ਭੰਨਤੋੜ ਕੀਤੀ ।

Advertisements

ਇਹਨਾਂ ਅਣਪਛਾਤੇ ਨੌਜਵਾਨਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਜਿਸਦੇ ਅਧਾਰ ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਹਨਾਂ ਅਣਪਛਾਤੇ ਨੌਜਵਾਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਡਾ.ਰਿਪੂਤਾਪਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲਦੇ ਪੁਲਿਸ ਟੀਮ ਨੇਂ ਮੌਕੇ ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈਕੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਮੌਕੇ ਤੋਂ ਦੋ ਖੋਲ ਵੀ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here