Monday, October 26, 2026
Home Punjab ਲੁਟੇਰਿਆਂ ਨੇ ਰਿਵਾਲਵਰ ਦਿਖਾ ਦੁਕਾਨਦਾਰ ਕੋਲੋਂ ਮੋਟਰਸਾਈਕਲ ਲੁੱਟਣ ਦੀ ਕੀਤੀ ਕੋਸ਼ਿਸ਼, ਲੋਕਾਂ...

ਲੁਟੇਰਿਆਂ ਨੇ ਰਿਵਾਲਵਰ ਦਿਖਾ ਦੁਕਾਨਦਾਰ ਕੋਲੋਂ ਮੋਟਰਸਾਈਕਲ ਲੁੱਟਣ ਦੀ ਕੀਤੀ ਕੋਸ਼ਿਸ਼, ਲੋਕਾਂ ਨੇ ਇੱਕ ਲੁਟੇਰੇ ਨੂੰ ਕੀਤਾ ਕਾਬੂ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਬਟਾਲਾ ਦੇ ਡੇਰਾ ਰੋਡ ਤੇ ਸਥਿਤ ਮਨਿਆਰੀ ਦੀ ਦੁਕਾਨ ਤੇ ਦੋ ਲੁਟੇਰਿਆਂ ਵਲੋਂ ਰਿਵਾਲਵਰ ਦਿਖਾ ਕੇ ਦੁਕਨਾਦਾਰ ਦੇ ਕੋਲੋ ਬੁਲੇਟ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਸਤੋ ਬਾਅਦ ਖੋਹ ਕੇ ਭੱਜੇ ਜਾਂਦੇ ਲੁਟੇਰਿਆਂ ਦਾ ਲੋਕਾਂ ਨੇ ਪਿੱਛਾ ਕਰਕੇ ਇਕ ਲੁਟੇਰੇ ਨੂੰ ਕਾਬੂ ਕਰਦੇ ਹੋਏ ਪੁਲਿਸ ਦੇ ਹਵਾਲੇ ਕੀਤਾ । ਲੁਟੇਰਿਆਂ ਨੂੰ ਕਾਬੂ ਕਰਨ ਸਮੇਂ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

Advertisements

ਪੀੜਤ ਦੁਕਨਾਦਾਰ ਚੇਤਨ ਡੋਗਰਾ ਅਤੇ ਉਸਦੇ ਪਿਤਾ ਭਾਰਤ ਭੂਸ਼ਣ ਨੇ ਦੱਸਿਆ ਕਿ ਦੋ ਨੌਜਵਾਨ ਗ੍ਰਾਹਕ ਬਣ ਕੇ ਦੁਕਾਨ ਤੇ ਆਏ ਅਤੇ ਪੀੜਤ ਦੁਕਨਾਦਾਰ ਚੇਤਨ ਦੀ ਕੰਨ ਕੋਲ ਰਿਵਾਲਵਰ ਰੱਖ ਕੇ ਬੁਲੇਟ ਮੋਟਰਸਾਈਕਲ ਦੀ ਚਾਬੀ ਮੰਗਣ ਲੱਗ ਪਏ ਅਤੇ ਜਿਸਤੋਂ ਬਾਅਦ ਉਹ ਦੁਕਨਾਦਾਰ ਕੋਲੋ ਚਾਬੀ ਲੈ ਕੇ ਬੁਲੇਟ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ । ਲੋਕਾਂ ਨੇ ਪਿੱਛਾ ਕਰਦੇ ਹੋਏ ਥੋੜੀ ਦੂਰੀ ਤੋਂ ਹੀ ਦੋਵਾਂ ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ । ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here