ਨੰਬਰਦਾਰ ਸੰਦੀਪ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਏ ਬਿਨਾਂ 20 ਸਾਲ ਤੋਂ ਕਰ ਰਿਹਾ ਖੇਤੀ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਜੇਕਰ ਪਿਛਲੇ ਸਾਲਾਂ ਦੇ ਆਂਕੜਿਆਂ ਤੇ ਨਜਰ ਮਾਰੀਏ ਤਾਂ ਫਸਲਾਂ ਨੂੰ ਅੱਗ ਲਗਾਉਂਣ ਦੇ ਸਾਲ 2016 ਵਿੱਚ 28 ਮਾਮਲੇ ਸਾਹਮਣੇ ਆਏ ਸਨ, ਸਾਲ 2017 ਵਿੱਚ ਇਨਾਂ ਮਾਮਲਿਆਂ ਵਿੱਚ ਗਿਰਾਵਟ ਆਈ ਅਤੇ  20 ਮਾਮਲੇ ਫਸਲਾਂ ਨੂੰ ਅੱਗ ਲਗਾਉਂਣ ਦੇ ਮਾਮਲੇ ਸਾਹਮਣੇ ਆਏ, ਉਸ ਤੋਂ ਬਾਅਦ ਕਿਸਾਨ ਜਾਗਰੁਕ ਹੋਣ ਲੱਗੇ ਅਤੇ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਂਣ ਦੇ ਮਾਮਲੇ ਵੀ ਘੱਟ ਹੋ ਰਹੇ ਹਨ , ਸਾਲ 2019 ਵਿੱਚ ਇਹ ਮਾਮਲੇ 2 ਰਹਿ ਗਏ ਸਨ ਅਤੇ ਜਿਲਾ ਪ੍ਰਸ਼ਾਸਨ ਦਾ ਟੀਚਾ ਹੈ ਕਿ ਇਸ ਸਾਲ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਂਣ ਦਾ ਕੋਈ ਵੀ ਮਾਮਲਾ ਪਠਾਨਕੋਟ ਵਿੱਚ ਨਾ ਵੇਖਣ ਨੂੰ ਮਿਲੇ ਅਤੇ ਜਿਲਾ ਪਠਾਨਕੋਟ ਨੂੰ ਪ੍ਰਦੂਸਣ ਮੁਕਤ ਜਿਲਾ ਬਣਾਇਆ ਜਾ ਸਕੇ।

Advertisements

ਇਹ ਜਾਣਕਾਰੀ ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸ਼ਰ ਵੱਲੋਂ ਉਸ ਸਮੇਂ ਦਿੱਤੀ ਜਦੋਂ ਉਨਾਂ ਵੱਲੋਂ ਪਿੰਡ ਰਹੀਮਪੁਰ ਦਾ ਦੋਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਦੇ ਉਪਰਾਲਿਆਂ ਸਬੰਧੀ ਕਿਸਾਨਾਂ ਨੂੰ ਜਾਗਰੁਕ ਕੀਤਾ । ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨਾਂ ਵਧੇਰੇ ਮੁਨਾਫਾ ਅਤੇ ਪੈਦਾਵਾਰ ਵੀ ਵਧੀਆਂ ਪ੍ਰਾਪਤ ਕਰਨ ਲਈ ਜਾਣਕਾਰੀ ਦਿੱਤੀ। ਪਿੰਡ ਰਹੀਮਪੁਰ ਦੇ ਜਾਗਰੁਕ ਕਿਸਾਨਾਂ ਵਿੱਚੋਂ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੰਬਰਦਾਰ ਪੁੱਤਰ ਪ੍ਰੇਮ ਸਿੰਘ ਪਿੰਡ ਰਹੀਮਪੁਰ ਜਿਲਾ ਪਠਾਨਕੋਟ  ਨੇ ਦੱਸਿਆ ਕਿ ਪਿਛਲੇ 15-20 ਸਾਲ ਤੋਂ ਹੁਣ ਤੱਕ ਕਦੇ ਵੀ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਨਹੀਂ ਲਗਾਈ। ਇਸ ਦੇ ਨਾਲ ਹੀ ਦੂਸਰੇ ਕਿਸਾਨਾਂ ਨੂੰ ਵੀ ਸਮੇਂ ਸਮੇਂ ਤੇ ਜਾਗਰੁਕ ਕੀਤਾ ਜਾਂਦਾ ਹੈ।  ਜੋ ਕਿਸਾਨ ਕਹਿੰਦੇ ਹਨ ਕਿ ਫਸਲਾਂ ਦੀ ਰਹਿੰਦ ਖੁਹੰਦ ਨਾਲ ਫਸਲ ਦੀ ਬਿਜਾਈ ਨਹੀਂ ਕੀਤੀ ਜਾ ਸਕਦੀ ਇਹ ਗਲਤ ਹੈ।

ਅਗਰ ਅਸੀਂ ਫਸਲਾਂ ਦੀ ਰਹਿੰਦ ਖੁਹੰਦ ਖੇਤਾਂ ਵਿੱਚ ਵਾਹ ਦੇਈਏ ਤਾਂ ਪੈਦਾ ਕੀਤੀ ਜਾਣ ਵਾਲੀ ਫਸਲ ਦੀ ਪੈਦਾਵਾਰ ਵਿੰਚ ਹੋਰ ਵੀ ਵਾਧਾ ਹੋ ਸਕਦਾ ਹੈ। ਉਨਾਂ ਕਿਹਾ ਕਿ ਖੇਤਾਂ ਵਿੱਚ ਅੱਗ ਲਗਾ ਕੇ ਅਸੀਂ ਜਮੀਨ ਦੀ ਉਪਜਾਓ ਸਕਤੀ ਤਾਂ ਖਤਮ ਕਰ ਹੀ ਰਹੇ ਹਾਂ ਇਸ ਦੇ ਨਾਲ ਹੀ ਬੀਮਾਰੀਆਂ ਵਿੱਚ ਵੀ ਵਾਧਾ ਹੁੰਦਾ ਹੈ। ਇਸ ਸਮੇਂ ਜੋ ਕਰੋਨਾ ਕਾਲ ਚੱਲ ਰਿਹਾ ਹੈ ਇਸ ਵਿੱਚ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਂਣਾ ਹੋਰ ਵੀ ਜਿਆਦਾ ਖਤਰਨਾਕ ਹੋ ਸਕਦਾ ਹੈ। ਲੋਕਾਂ ਨੂੰ ਅਪਣੀ ਸਿਹਤ ਅਤੇ ਦੂਸਰੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਂਣ ਤੋਂ ਗੁਰੇਜ ਕਰੋ। ਉਨਾਂ ਕਿਹਾ ਕਿ ਖੇਤੀ ਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਮੇਂ ਸਮੇਂ ਤੇ ਜਾਗਰੁਕ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਪਿੰਡ ਰਹੀਮਪੁਰ ਵਿਖੇ ਗੁਜਰ ਭਾਈਚਾਰੇ ਦੇ ਲੋਕ ਸਾਰੀ ਪਰਾਲੀ ਇਕੱਠੀ ਕਰ ਕੇ ਲੈ ਜਾਂਦੇ ਹਨ ਇਸ ਨਾਲ ਇੱਕ ਚੰਗੀ ਰਕਮ ਉਨਾਂ ਨੂੰ ਮਿਲ ਜਾਂਦੀ ਹੈ ਅਤੇ ਉਨਾਂ ਵੱਲੋਂ ਕਦੀ ਵੀ ਪਰਾਲੀ ਜਾਂ ਕਣਕ ਦੀ ਰਹਿੰਦ ਖੁਹੰਦ ਨੂੰ ਅੱਗ ਨਹੀਂ ਲਗਾਈ ਗਈੇ।

LEAVE A REPLY

Please enter your comment!
Please enter your name here