
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਮਨਿਮਹੇਸ਼ ਮੰਦਿਰ ਵਿਖੇ ਲਗਾਏ ਗਏ ਬੱਚਿਆਂ ਦੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਵਿਚ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਆਪਣੀ ਪੂਰੀ ਟੀਮ ਸਮੇਤ ਸ਼ਿਰਕਤ ਕਰਕੇ ਰੋਟਰੀ ਕਲੱਬ ਅਲਿਟ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਂਘਾ ਕੀਤੀ।ਇਸ ਦੌਰਾਨ ਅਵੀ ਰਾਜਪੂਤ ਨੇ ਰੋਟਰੀ ਕਲੱਬ ਇਲੀਟ ਵਲੋਂ ਸਮਾਜ ਭਲਾਈ ਦੇ ਲਈ ਕੀਤੇ ਗਏ ਇਸ ਉਪਰਾਲੇ ਦੇ ਲਈ ਕਲੱਬ ਦੇ ਸਾਰੇ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਦੌਰਾਨ ਰੋਟਰੀ ਕਲੱਬ ਕਪੂਰਥਲਾ ਅਲਿਟ ਵੱਲੋਂ ਅਵੀ ਰਾਜਪੂਤ ਨੂੰ ਮਾਤਾ ਰਾਣੀ ਕਿ ਚੁਨਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਨੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਬੱਚਿਆਂ ਦਾ ਮੁਫਤ ਵਿੱਚ ਮੈਡੀਕਲ ਚੈਕਅੱਪ ਕੀਤਾ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ,ਜੋ ਕਿ ਸ਼ਲਾਘਾਯੋਗ ਹੈ।ਅਵੀ ਰਾਜਪੂਤ ਨੇ ਕਿਹਾ ਕਿ ਸਵੈ-ਸੇਵੀ ਸੰਸਥਾਵਾਂ ਵੱਲੋਂ ਲੋਕ ਸੇਵਾ ਦੇ ਕੰਮਾਂ ਵਿੱਚ ਲਗਾਤਾਰ ਹਿੱਸਾ ਲੈਣਾ ਸ਼ਲਾਘਾਯੋਗ ਹੈ,ਉੱਥੇ ਇਹ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰੇਰਿਤ ਵੀ ਹੁੰਦੇ ਹਨ।ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿੱਚ ਰੋਟਰੀ ਕਲੱਬ ਅਲਿਟ ਦੀ ਸਰਗਰਮ ਭੂਮਿਕਾ ਹੈ।

ਕਲੱਬ ਵਲੋਂ ਸ਼ਮੇ ਸ਼ਮੇ ਤੇ ਖੂਨਦਾਨ ਕੈਂਪ,ਰੁੱਖ ਲਗਾਉਣ ਦੇ ਪ੍ਰੋਗਰਾਮ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਆਦਿ ਲਈ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਵੈ-ਸੇਵੀ ਸੰਸਥਾਵਾਂ ਨੂੰ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ।ਰੋਟਰੀ ਕਲੱਬ ਅਲਿਟ ਵੱਲੋਂ ਕੀਤਾ ਜਾ ਰਿਹਾ ਲੋਕ ਸੇਵਾ ਦਾ ਕੰਮ ਵਾਕਈ ਸ਼ਲਾਘਾਯੋਗ ਹੈ।ਅਵੀ ਰਾਜਪੂਤ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਵਿੱਚ ਕਲੱਬ ਦਾ ਕੰਮ ਵਾਕਈ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਵਿੱਚ ਰੋਟਰੀ ਕਲੱਬ ਅਲਿਟ ਦੇ ਮੈਂਬਰਾ ਦਾ ਤਨ-ਮਨ ਅਤੇ ਧਨ ਨਾਲ ਯੋਗਦਾਨ ਰਹਿੰਦਾ ਹੈ,ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।ਅਵੀ ਰਾਜਪੂਤ ਨੇ ਰੋਟਰੀ ਕਲੱਬ ਅਲਿਟ ਦੇ ਸਾਰੇ ਮੈਂਬਰ ਆਪਣੀ ਬੀਜੀ ਜਿੰਦਗੀ ਵਿੱਚ ਵੀ ਮਾਨਵ ਸਮਾਜ ਦੀ ਸੇਵਾ ਦੇ ਲਈ ਸ਼ਮਾਂ ਕੱਢਦੇ ਹਨ ਅਤੇ ਸਮਾਜ ਦੀ ਭਲਾਈ ਲਈ ਹਮੇਸ਼ਾ ਤਿਆਰ ਰਹਿੰਦੇ ਹਨ।ਅਵੀ ਰਾਜਪੂਤ ਨੇ ਕਲੱਬ ਦੇ ਮੈਂਬਰਾ ਨੂੰ ਇਸ ਮਹਾਨ ਕਾਰਜ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਰੋਟਰੀ ਕਲੱਬ ਇਲੀਟ ਨੂੰ ਜਦੋਂ ਵੀ ਸਾਡੀ ਲੋੜ ਪਈ ਤਾਂ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਹਰ ਕਦਮ ਵਿੱਚ ਉਨ੍ਹਾਂ ਦੇ ਨਾਲ ਰਹੂੰਗਾ।ਇਸ ਮੌਕੇ ਤੇ ਰੋਟਰੀ ਕਲੱਬ ਇਲੀਟ ਦੇ ਸਕੱਤਰ ਰਾਹੁਲ ਆਨੰਦ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆਂ,ਮਨਦੀਪ ਚੋਹਾਨ,ਅਨਿਲ ਬਹਿਲ,ਰਾਜਾ ਕੁਲਦੀਪਕ ਧੀਰ,ਬਲਰਾਜ,ਰਾਜਾ,ਅਮਿਤ ਅਰੋੜਾ ਆਦਿ ਹਾਜ਼ਰ ਸਨ।












