Wednesday, October 21, 2026
Home Crime ਘਰ ‘ਚ ਸੁੱਤੇ ਪਏ 55 ਸਾਲਾਂ ਵਿਅਕਤੀ ਦਾ ਕਤਲ, ਸਿਰ ‘ਚ ਕੀਤੇ...

ਘਰ ‘ਚ ਸੁੱਤੇ ਪਏ 55 ਸਾਲਾਂ ਵਿਅਕਤੀ ਦਾ ਕਤਲ, ਸਿਰ ‘ਚ ਕੀਤੇ ਤੇਜ਼ਧਾਰ ਹਥਿਆਰ ਨਾਲ ਵਾਰ

ਜਗਰਾਓਂ (ਦ ਸਟੈਲਰ ਨਿਊਜ਼)। ਜਗਰਾਓਂ ਦੇ ਪਿੰਡ ਜੰਡੀ ਵਿੱਚ ਬੀਤੀ ਰਾਤ ਇੱਕ 55 ਸਾਲ ਦੇ ਵਿਅਕਤੀ ਦਾ ਘਰ ਵਿਚ ਸੁੱਤੇ ਪਏ ਦਾ ਕਤਲ ਕਰ ਦਿੱਤਾ ਗਿਆ। ਕਾਤਲ ਨੇ ਮ੍ਰਿਤਕ ਹਰਜਿੰਦਰ ਸਿੰਘ ਦੇ ਸਿਰ ਵਿਚ ਕੋਈ ਤੇਜ਼ਧਾਰ ਹਥਿਆਰ ਮਾਰਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੂੰ ਇਹ ਘਰੇਲੂ ਕਲੇਸ਼ ਦਾ ਮਾਮਲਾ ਲੱਗ ਰਿਹਾ ਹੈ ਤੇ ਜਗਰਾਓਂ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਜਲਦੀ ਇਸ ਕਤਲ ਨੂੰ ਟ੍ਰੇਸ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮ੍ਰਿਤਕ ਹਰਜਿੰਦਰ ਸਿੰਘ ਆਪਣੇ ਘਰ ਵਿਚ ਆਪਣੀ ਦੂਜੀ ਪਤਨੀ ਤੇ ਇਕ ਬੇਟੇ ਨਾਲ ਰਹਿੰਦਾ ਸੀ ਤੇ ਮ੍ਰਿਤਕ ਦਾ ਇਕ ਬੇਟਾ ਵਿਦੇਸ਼ ਵਿਚ ਰਹਿੰਦਾ ਹੈ।

Advertisements

ਜਦੋਂ ਵਿਦੇਸ਼ ਰਹਿੰਦੇ ਬੇਟੇ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਤਾਂ ਕਿਸੇ ਨੇ ਫੋਨ ਨਾ ਚੁੱਕਿਆ ਤੇ ਬਾਰ ਬਾਰ ਫੋਨ ਕਰਨ ’ਤੇ ਵੀ ਫੋਨ ਨਾ ਚੁੱਕਿਆ ਗਿਆ। ਜਿਸ ਦੇ ਚਲਦੇ ਉਸਨੇ ਆਪਣੇ ਤਾਏ ਨੂੰ ਫੋਨ ਕੀਤਾ ਤਾਂ ਤਾਏ ਜਗਰਾਜ ਸਿੰਘ ਨੇ ਕੰਧ ਟੱਪ ਕੇ ਮ੍ਰਿਤਕ ਨੇ ਘਰ ਜਾ ਕੇ ਦੇਖਿਆ ਤਾਂ ਉਹ ਅੰਦਰ ਮਰਿਆ ਪਿਆ ਸੀ ਤੇ ਘਰ ਵਿਚ ਕੋਈ ਮੌਜੂਦ ਨਹੀਂ ਸੀ। ਜਿਸ ਦੇ ਚਲਦੇ ਪੁਲਿਸ ਸੂਚਨਾ ਮਿਲਣ ਤੇ ਮ੍ਰਿਤਕ ਦੇ ਘਰ ਪਹੁੰਚੀ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜਿਆ। ਉਨ੍ਹਾਂ ਇਹ ਵੀ ਦਸਿਆ ਕਿ ਸ਼ੁਰੂਆਤੀ ਤੌਰ ਤੇ ਇਹ ਘਰੇਲੂ ਕਲੇਸ਼ ਦਾ ਮਾਮਲਾ ਲੱਗ ਰਿਹਾ ਹੈ। ਫਿਲਹਾਲ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here