
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਡਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ, ਹੁਸ਼ਿਆਰਪੁਰ ਵਿਖੇ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਟੈਕਸਲਾ ਪਲਾਸਟਿਕ ਐਡ ਮੈਟਲਸ ਪ੍ਰਾਈਵੇਟ ਲਿਮਿਟੇਡ, ਲੁਧਿਆਣਾ ਵਿੱਚ ਭਰਤੀ ਕਰਨ ਸਬੰਧੀ ਇਕ ਕੈਪਸ ਇੰਟਰਵਿਊ ਕੰਪਨੀ ਦੇ ਮਾਹਿਰਾ ਵੱਲੋਂ ਕੀਤੀ ਗਈ। ਇਸ ਵਿੱਚ ਉਹਨਾਂ ਵੱਲੋਂ 18 ਵਿਦਿਆਰਥੀਆਂ ਨੂੰ ਮੌਕੇ ਤੇ ਹੀ ਸਿਲੈਕਟ ਕਰ ਲਿਆ ਗਿਆ। ਇਸ ਸਬੰਧ ਵਿੱਚ ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲਗਭਗ ਹਰੇਕ ਇੰਜੀ. ਖੇਤਰ ਦਾ ਪਲਾਸਟਿਕ ਅਤੇ ਪੋਲੀਮਰ ਇਕ ਅਭਿੰਨ ਅੰਗ ਬਣਦਾ ਜਾ ਰਿਹਾ ਹੈ। ਇਸ ਕਾਰਨ ਹੀ ਇਸ ਦੀ ਮੰਗ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਹ ਇਸ ਕਾਲਰ ਲਈ ਇਕ ਹੋਰ ਵੀ ਗੌਰਵ ਦੀ ਗੱਲ ਹੈ ਕਿ ਪੰਜਾਬ ਭਰ ਵਿੱਚ ਪਲਾਸਟਿਕ ਟੈਕਨੋਲੋਜੀ ਦਾ ਡਿਪਲੋਮਾ ਸਿਰਫ ਇਥੇ ਹੀ ਚੱਲ ਰਿਹਾ ਹੈ।

ਸੁਸ਼ੀਲ ਕੁਮਾਰ, ਹੈਡ ਐਚ.ਆਰ. ਟੈਕਸਲਾ ਪਲਾਸਟਿਕਸ ਐਡ ਮੈਟਲਸ ਪ੍ਰਾਈਵੇਟ ਲਿਮਿਟੇਡ, ਲੁਧਿਆਣਾ ਨੇ ਦੱਸਿਆ ਕਿ ਪਲਾਸਟਿਕ ਇੰਡਸਟਰੀ ਦਾ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇਸ ਹਰੇਕ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਦੀ ਉਦਯੋਗਿਕ ਇਕਾਈਆਂ ਵਿੱਚ ਬਹੁਤ ਮੰਗ ਹੈ। ਇਸ ਮੌਕੇ ਪੰਕਜ ਚਾਵਲਾ ਅਫਸਰ ਇੰਚਾਰਜ ਪਲਾਸਟਿਕ ਟੈਕ ਨੇ ਦੱਸਿਆ ਕਿ ਪਲਾਸਟਿਕ ਟੈਕਨੋਲੋਜੀ ਦੇ ਮਾਹਿਰਾ ਦੀ ਇੰਡਸਟਰੀ ਵਿੱਚ ਭਾਰੀ ਕਮੀ ਹੈ। ਇਸ ਕਰਕੇ ਹਰ ਸਾਲ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਪਲਾਸਟਿਕ ਇੰਡਸਟਰੀ ਵਿੱਚ ਵੱਡੇ ਪੱਧਰ ਤੇ ਨਿਯੁਕਤੀਆਂ ਮਿਲ ਰਹੀਆਂ ਹਨ। ਅਰੁਨ ਕੁਮਾਰ, ਟ੍ਰਨਿੰਗ ਐਡ ਪਲਸਮੈਟ ਅਫ਼ਸਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਬੇਹਤਰ ਭਵਿੱਖ ਲਈ ਇਸ ਤਰ੍ਹਾਂ ਦੀਆਂ ਕੈਂਪਸ ਇੰਟਰਵਓ ਹਰ ਸਾਲ ਕਾਲਜ ਵਿੱਚ ਕਰਵਾਈਆਂ ਜਾਂਦੀਆ ਹਨ। ਇਸ ਮੌਕੇ ਤੇ ਤਰਨਜੋਤ ਸਿੰਘ, ਏ. ਐਚ.ਆਰ. ਟੈਕਸਲਾ ਪਲਾਸਟਿਕ ਔਡ ਮੈਟਲਸ ਲਿਮਿਟੇਡ, ਲੁਧਿਆਣਾ ਤੇ ਵਿਸ਼ਾਲ ਅੰਗੂਰਾਣਾ, ਅਸਿਸਟੈਟ ਟ੍ਰਨਿੰਗ ਐਡ ਪਲਸਮੈਟ ਅਫ਼ਸਰ ਪਲਾਸਟਿਕ ਟੈਕਨੋਲੋਜੀ ਵੀ ਮੌਜੂਦ ਸਨ।











