ਪਿੰਡ ਪੱਧਰ ਤੇ ਖੂਨ ਦਾਨ ਅਤੇ ਨੇਤਰ ਦਾਨ ਸੇਵਾ ਨੂੰ ਪ੍ਰਚਾਰਨ ਦੀ ਲੋੜ: ਪ੍ਰੋ. ਬਹਾਦਰ ਸੁਨੇਤ     

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਖੂਨ ਦਾਨ ਅਤੇ ਨੇਤਰ ਦਾਨ ਸੇਵਾ ਪ੍ਰਤੀ ਪਿੰਡਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਨਿਵੇਕਲੀ ਪਹਿਲ ਕਰਦਿਆਂ ਹੁਸ਼ਿਆਰਪੁਰ ਦੇ ਪਿੰਡ ਮੱਲ ਮਜਾਰਾ  ਦੇ ਸਰਪੰਚ ਸ਼੍ਰੀ ਅਮਰਜੀਤ ਸਿੰਘ ਸਿੰਧੀ ਅਤੇ ਪਿੰਡ ਦੇ ਹੀ ਸਮਾਜ ਸੇਵੀ ਅਤੇ ਸਰਕਾਰ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਸੇਵਾ ਮੁਕਤ ਹੋਏ ਸ਼੍ਰੀ ਅਵਤਾਰ ਚੰਦ ਵੱਲੋਂ  ਖੂਨ ਦਾਨ ਕੇਂਦਰ ਸਿਵਲ  ਹਸਪਤਾਲ ਹੁਸ਼ਿਆਰਪੁਰ ਵਿਖੇ ਆਪਣਾ ਖੂਨ ਦਾਨ ਕਰਕੇ  ਐਲਾਨ ਕੀਤਾ ਕਿ ਉਹ ਆਪਣੇ ਪਿੰਡ ਦੇ ਹਰ ਘਰ ਨੂੰ   ਖੂਨ ਦਾਨ ਸੇਵਾ ਅਤੇ ਨੇਤਰ ਦਾਨ ਸੇਵਾ   ਨਾਲ ਜੋੜਨ ਲਈ ਵਿਸ਼ੇਸ਼ ਅਭਿਆਨ ਚਲਾਉਣਗੇ ਅਤੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਖੂਨ ਦਾਨ ਅਤੇ ਨੇਤਰ ਦਾਨ ਸੇਵਾ ਨਾਲ ਜੋੜਨ ਲਈ ਉਪਰਾਲੇ ਕਰਨਗੇ । ਇਸ ਮੌਕੇ ਤੇ ਉਘੇ ਸਮਾਜ ਸੇਵੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਕਿਹਾ ਕਿ ਖੂਨ ਦਾਨ ਕਰਕੇ ਕਿਸੇ ਲੋੜਵੰਦ ਵਿਅਕਤੀ ਨੂੰ ਦੀ ਜ਼ਿੰਦਗੀ ਨੂੰ ਬਚਾਉਣ ਲਈ ਸਹਾਈ ਹੋਣਾ ਅਤੇ ਨੇਤਰ ਦਾਨ ਸੇਵਾ ਰਾਹੀਂ ਕਿਸੇ ਨੇਤਰਹੀਣ ਦੀ ਜ਼ਿੰਦਗੀ ਨੂੰ ਰੋਸ਼ਨ ਕਰਨਾ ਬਹੁਤ ਹੀ ਨੇਕ ਅਤੇ ਸ਼ਲਾਘਾਯੋਗ ਕਾਰਜ ਹੈ ।

Advertisements

ਉਨ੍ਹਾਂ ਨੇ ਖੂਨ ਦਾਨੀਆਂ ਨੂੰ ਇਸ ਮਹਾਨ ਸੇਵਾ ਲਈ ਅੱਗੇ ਆਉਣ ਲਈ ਮੁਬਾਰਕਬਾਦ ਦਿੱਤੀ ਅਤੇ ਵਿਸ਼ੇਸ਼ ਤੌਰ ਤੇ ਮੈਡਲ ਪਾਕੇ  ਸਨਮਾਨਿਤ  ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਕਿਹਾ ਪਿੰਡ ਪੱਧਰ ਤੇ ਖੂਨ ਦਾਨ ਸੇਵਾ ਅਤੇ ਨੇਤਰ ਦਾਨ ਸੇਵਾ ਪ੍ਰਤੀ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਉਣ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਦੌਰਾਨ ਵੀ ਇਨ੍ਹਾਂ ਸੇਵਾਵਾਂ ਸਬੰਧੀ ਕੈਂਪ ਅਯੋਜਿਤ ਕੀਤੇ ਜਾਣ ਤਾਂ ਕਿ ਹਰ ਪ੍ਰੀਵਾਰ ਇਨ੍ਹਾਂ ਸੇਵਾਵਾਂ ਪ੍ਰਤੀ ਜਾਗਰੂਕ ਹੋ ਸਕੇ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਅੱਖ ਪੁਤਲੀ ਦੀ ਖਰਾਬੀ ਕਾਰਨ ਨੇਤਰਹੀਣ ਹੈ ਤਾਂ ਉਸ ਦੀ ਮਦਦ ਲਈ ਨੇਤਰ ਦਾਨ ਸੰਸਥਾ , ਸਿਵਲ ਹਸਪਤਾਲ ਹੁਸ਼ਿਆਰਪੁਰ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਕਿ ਉਸ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾ ਸਕੇ।

LEAVE A REPLY

Please enter your comment!
Please enter your name here