Wednesday, October 28, 2026
Home Politics ਵਿਧਾਇਕ ਸ਼ੈਰੀ 22 ਫਰਵਰੀ ਨੂੰ ਰਾਤ 9.00 ਵਜੇ ਤੋਂ ਬਟਾਲਾ ਸ਼ਹਿਰ ਵਿੱਚ...

ਵਿਧਾਇਕ ਸ਼ੈਰੀ 22 ਫਰਵਰੀ ਨੂੰ ਰਾਤ 9.00 ਵਜੇ ਤੋਂ ਬਟਾਲਾ ਸ਼ਹਿਰ ਵਿੱਚ ਨਾਇਟ ਸਵੀਪਿੰਗ ਮੁਹਿੰਮ ਦਾ ਕਰਨਗੇ ਆਗਾਜ਼

ਬਟਾਲਾ (ਦ ਸਟੈਲਰ ਨਿਊਜ਼), ਲਵਪ੍ਰੀਤ ਸਿੰਘ ਖੁਸ਼ੀਪੁਰ: ਬਟਾਲਾ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਸਹੀ ਰੂਪ ਵਿੱਚ ਚਲਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਟਾਲਾ ਸ਼ਹਿਰ ਦੇ ਚੋਣਵੇਂ ਏਰੀਏ ਵਿੱਚ ਨਾਈਟ ਸਵੀਪਿੰਗ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦਾ ਆਰੰਭ ਹਲਕਾ ਵਿਧਾਇਕ ਬਟਾਲਾ ਸ਼੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਨਗਰ ਨਿਗਮ ਕਮਿਸ਼ਨਰ ਬਟਾਲਾ ਡਾ. ਸ਼ਾਇਰੀ ਭੰਡਾਰੀ ਵੱਲੋਂ ਕੱਲ ਰਾਤ 9.00 ਵਜੇ ਗਾਂਧੀ ਚੌਕ ਤੋਂ ਕੀਤਾ ਜਾਵੇਗਾ।

Advertisements

ਨਗਰ ਨਿਗਮ ਦੇ ਦਫਤਰ ਵਲੋਂ ਦੱਸਿਆ ਗਿਆ ਕਿ ਰਾਤ 8.00 ਵਜੇ ਤੋਂ 9.00 ਵਜੇ ਤੱਕ ਗਾਂਧੀ ਚੌਕ ਤੋਂ ਨਹਿਰੂ ਗੇਂਟ ਤੱਕ ਦੋਵੋ ਪਾਸੇ, ਬੱਸ ਸਟੈਂਡ ਬਟਾਲਾ 9.00 ਵਜੇ ਤੋਂ 9.40 ਵਜੇ ਤੱਕ, ਲੀਕ ਵਾਲਾ ਤਲਾਬ 9.40 ਤੋਂ 10.20 ਵਜੇ ਤੱਕ ਅਤੇ ਇਸ ਤੋਂ ਬਆਦ 10.20 ਤੋਂ 11.00 ਵਜੇ ਗਾਂਧੀ ਚੌਂਕ ਤੋਂ ਡੇਰਾ ਰੋਡ ਪੁਲ ਦੇ ਹੇਠਾਂ ਦੋਵੇਂ ਪਾਸੇ ਨਾਈਟ ਸਵੀਪਿੰਗ ਸ਼ੁਰੂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here