ਕੌਮਾਂਤਰੀ ਮਹਿਲਾ ਦਿਹਾੜਾ 9 ਮਾਰਚ ਨੂੰ ਮਨਾਉਣ ਸਬੰਧੀ ਏਡੀਸੀ ਨੇ ਕੀਤੀ ਬੈਠਕ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਕੌਮਾਂਤਰੀ ਮਹਿਲਾ ਦਿਹਾੜਾ 9 ਮਾਰਚ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 8 ਮਾਰਚ ਨੂੰ ਹੋਲੀ ਦਾ ਤਿਓਹਾਰ ਹੋਣ ਕਾਰਨ ਕੌਮਾਂਤਰੀ ਮਹਿਲਾ ਦਿਹਾੜੇ ਸਬੰਧੀ ਸਮਾਗਮ 9 ਮਾਰਚ ਨੂੰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਨੇ ਇਸ ਸਬੰਧੀ ਤਿਆਰੀਆਂ ਦੇ ਜਾਇਜੇ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

Advertisements

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 9 ਮਾਰਚ ਨੂੰ ਸਵੇਰੇ 7 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਭਗਤ ਸਿੰਘ ਸਟੇਡੀਅਮ ਫਾਜਿ਼ਲਕਾ ਤੱਕ ਰਨ ਫਾਰ ਫਨ ਮੈਰਾਥਨ ਹੋਵੇਗੀ ਅਤੇ ਇਸਤੋਂ ਬਾਅਦ ਸਟੇਡੀਅਮ ਵਿਖੇ ਕਈ ਮੰਨੋਰਜਨ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਟੇਡੀਅਮ ਵਿਖੇ ਸਿਹਤ ਵਿਭਾਗ ਵੱਲੋਂ ਔਰਤਾਂ ਲਈ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੱਥੇ ਸਾਰੇ ਵਿਭਾਗ ਲੋੜੀਂਦੇ ਇੰਤਜਾਮ ਸਮਾਂ ਰਹਿੰਦੇ ਕਰ ਲੈਣ।ਇਸ ਮੌਕੇ ਲੜਕੀਆਂ ਵੱਲੋਂ ਗਤਕਾ ਵੀ ਖੇਡਿਆ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ ਡਾ: ਮਨਦੀਪ ਕੌਰ ਨੇ ਜਿ਼ਲ੍ਹੇ ਦੀਆਂ ਮਹਿਲਾਵਾਂ ਨੂੰ 9 ਮਾਰਚ ਦੇ ਇਸ ਸਮਾਗਮ ਵਿਚ ਪਹੁੰਚਣ ਦਾ ਸੱਦਾ ਵੀ ਦਿੱਤਾ ਹੈ। ਬੈਠਕ ਵਿਚ ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ, ਡੀਸੀਪੀਓ ਰਿਤੂ, ਕੌਂਸਲਰ ਪੂਜਾ ਲੂਥਰਾ, ਡਾ: ਕਵਿਤਾ ਸਿੰਘ, ਸਿੱਖਿਆ ਵਿਭਾਗ ਤੋਂ ਸਤਿੰਦਰ ਬੱਤਰਾ ਆਦਿ ਵੀ ਹਾਜਰ ਸਨ। 

LEAVE A REPLY

Please enter your comment!
Please enter your name here