ਪੁਲਿਸ ਪ੍ਰਸ਼ਾਸਨ ਪੀੜ੍ਹਤ ਪਰਿਵਾਰ ਨੂੰ ਦਵਾਏ ਇਨਸਾਫ਼ : ਮਨਜੀਤ ਬਾਲੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਥਾਣਾ ਬੁੱਲ੍ਹੋਵਾਲ ਦੇ ਪਿੰਡ ਸਾਦਾਰਾਈਆਂ ਵਿਖੇ ਲੰਘੇ ਦਿਨੀਂ ਹੋਈ ਨੌਜਵਾਨ ਦੀ ਮੌਤ ਸਬੰਧੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮਨਜੀਤ ਬਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਮੋਹਣ ਲਾਲ ਵਾਸੀ ਸਾਦਾਰਾਈਆਂ ਜੋ ਕਿ ਲੰਘੀ 11 ਫਰਵਰੀ ਨੂੰ ਘਰੋਂ ਲਾਪਤਾ ਹੋਇਆ ਸੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ 15 ਫਰਵਰੀ ਨੂੰ ਨੇੜਲੇ ਪਿੰਡ ਦੇ ਚੋਅ ਦੇ ਬੰਨ੍ਹ ’ਤੋਂ ਮਿਲੀ ਸੀ। ਲੇਕਿਨ ਕਰੀਬਨ ਦੋ ਹਫ਼ਤੇ ਬੀਤਣ ਤੋਂ ਬਾਅਦ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਨਸਾਫ਼ ਲਈ ਠੋਕਰਾਂ ਖਾ ਰਹੇ ਹਨ। ਮਨਜੀਤ ਬਾਲੀ ਨੇ ਇਸ ਮਾਮਲੇ ਨੂੰ ਲੈ ਕੇ ਥਾਣਾ ਬੁੱਲ੍ਹੋਵਾਲ ਦੇ ਸਬੰਧਿਤ ਆਈਓ ਨਾਲ ਵੀ ਗੱਲਬਾਤ ਕਰਕੇ ਤਾਜ਼ਾ ਸਥਿਤੀ ਦੀ ਜਾਣਕਾਰੀ ਲਈ।

Advertisements

ਮਨਜੀਤ ਬਾਲੀ ਨੇ ਪੀੜ੍ਹਤ ਪਰਿਵਾਰ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਹਰੇਕ ਨਾਗਰਿਕ ਦੇ ਇਨਸਾਫ਼ ਲਈ ਖੜ੍ਹੀ ਹੈ ਤੇ ਉਹ ਇਹ ਮਾਮਲੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਵੀ ਧਿਆਨ ਵਿੱਚ ਲਿਆਉਣਗੇ । ਇਸ ਮੌਕੇ ਮਲਕੀਤ ਸਿੰਘ, ਬਲਵਿੰਦਰ ਟੂਰਾ ਸਾਬਕਾ ਸਰਪੰਚ ਗਗਨੌਲੀ, ਅਜੀਤ ਸਿੰਘ, ਰਣਜੀਤ ਕੁਮਾਰ ਬਬਲੂ, ਸਤਪਾਲ ਸਿੰਘ, ਸਤਪਾਲ ਜਖੂ, ਬਲਵਿੰਦਰਜੀਤ ਸਰਪੰਚ ਤੱਲ੍ਹਣ,  ਨਿਰਮਲ ਦਾਸ ਚਾਹਲ, ਬਲਵਿੰਦਰ ਸਿੰਘ ਬਾਲੂ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here