ਮਹਿੰਦਰ ਸਿੰਘ ਬਲੇਰ ਬਣੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਕਾਰਜਕਾਰਣੀ ਦੇ ਮੈਂਬਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਦਾ ਮਹਿੰਦਰ ਸਿੰਘ ਬਲੇਰ ਨੂੰ ਕਾਰਜਕਾਰਣੀ ਮੈਂਬਰ ਚੁਣਿਆ ਗਿਆ  ਭਾਰਤੀ ਜਨਤਾ ਪਾਰਟੀ ਪੰਜਾਬ ਐਸ ਸੀ ਮੋਰਚਾ ਦੇ ਪ੍ਰਧਾਨ ਰਿਟਾਇਰ IAS ਸੁੱਚਾ ਰਾਮ ਲੱਧੜ ਨੇ ਸਰਦਾਰ ਮੋਹਿੰਦਰ ਸਿੰਘ ਬਲੇਰ ਜੀ ਦੀਆ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ। ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਐਸਸੀ ਮੋਰਚਾ ਦਾ ਕਾਰਜਕਰਣੀ ਦਾ ਮੈਂਬਰ ਬਣਾਇਆ ਕੱਲ ਜਲੰਧਰ ਫੇਰੀ ਦੌਰਾਨ ਮਹਿੰਦਰ ਸਿੰਘ ਬਲੇਰ ਨੂੰ ਨਿਯੁਕਤੀ ਪੱਤਰ ਸੌਂਪਿਆ ਇਸ ਪੰਜਾਬ ਪ੍ਰਧਾਨ ਸੁੱਚਾ ਰਾਮ ਲੱਧੜ ਜੀ ਨਾਲ, ਐਸਸੀ ਮੋਰਚਾ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਨਾਹਰ,ਐਸਸੀ ਮੋਰਚਾ ਭਾਜਪਾ ਦੇ ਜਰਨਲ ਸਕੱਤਰ ਬਲਵਿੰਦਰ ਗਿੱਲ, ਭਾਜਪਾ ਕਪੂਰਥਲਾ ਦੇ ਸੀਨੀਅਰ ਨੇਤਾ ਪ੍ਰਦੀਪ ਸਿੰਘ ਠਾਕੁਰ ਹਾਜ਼ਿਰ ਸਨ।

Advertisements

ਸਰਦਾਰ ਮੋਹਿੰਦਰ ਸਿੰਘ ਬਲੇਰ ਨੂੰ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਸੂਬਾ ਪੱਧਰੀ ਜਿੰਮੇਵਾਰੀ ਮਿਲਣ ਤੇ ਭਾਰਤੀ ਜਨਤਾ ਪਾਰਟੀ ਐਸਸੀ ਮੋਰਚੇ ਦੇ ਪੰਜਾਬ ਪ੍ਰਧਾਨ ਸੁੱਚਾ ਰਾਮ ਲੱਧੜ ਰਿਟਾਇਰ IAS ਅਤੇ ਨਿਰਮਲ ਸਿੰਘ ਨਾਹਰ ਸੂਬਾ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਜੀ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆ ਦਲਿੱਤ ਅਤੇ ਗਰੀਬ ਪੱਖੀ ਯੋਜਨਾਵਾਂ ਨੂੰ ਘਰ ਘਰ ਪਹੁੰਚਾਉਣ ਦਾ ਵਾਅਦਾ ਕੀਤਾ ਇਸ ਮੌਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਐਸਸੀ ਮੋਰਚਾ ਦੇ ਸੀਨੀਅਰ ਨੇਤਾ ਨਰਿੰਦਰ ਸਿੰਘ ਬੂਹ ਵੀ ਮਜ਼ੂਦ ਸਨ।

LEAVE A REPLY

Please enter your comment!
Please enter your name here