ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜ਼ਟ ਗਰੀਬ, ਮਜ਼ਦੂਰ ਤੇ ਖੇਤ ਮਜ਼ਦੂਰ ਵਿਰੋਧੀ: ਨਿਰਮਲ ਨਾਹਰ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਪੰਜਾਬ ਭਾਜਪਾ ਐਸ ਸੀ ਮੋਰਚਾ ਦੇ ਉਪ ਪ੍ਰਧਾਨ ਨਿਰਮਲ ਨਾਹਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਜਟ ਪੰਜਾਬ ਦੇ ਖੇਤ ਮਜ਼ਦੂਰ, ਮਜ਼ਦੂਰ ਵਰਗ ਤੇ ਗਰੀਬ ਵਿਰੋਧੀ ਬਜਟ ਹੈ ਇਸ ਵਿਚ ਗਰੀਬ ਵਰਗ ਨੂੰ ਨਜ਼ਰਅੰਦਾਜ਼ ਕੀਤਾ ਹੈ ਜੋਕਿ ਇਹ ਦਰਸਾਉਂਦਾ ਹੈ ਕਿ ਇਸ ਸਰਕਾਰ ਨੂੰ ਤਜਰਬੇ ਦੀ ਘਾਟ ਹੈ ਨਾਹਰ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ। ਬਜ਼ਟ ਦਿਸ਼ਾ ਹੀਨ ਹੈ ਇਹ ਬਜਟ ਗਰੀਬ, ਮਜ਼ਦੂਰ ਤੇ ਖੇਤ ਮਜ਼ਦੂਰ ਵਿਰੋਧੀ ਹੈ ਇਸ ਪੂਰੇ ਬਜਟ ਵਿੱਚ ਪੰਜਾਬ ਦੀ ਗਰੀਬ ਜਨਤਾ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕੀਤਾ ਗਿਆ।

Advertisements

ਪੇਸ਼ ਕੀਤੇ ਬਜਟ ਵਿੱਚ ਬੁਢਾਪਾ ਪੈਨਸ਼ਨ ਵਾਯਦੇ ਮੁਤਾਬਿਕ ਵਧਾਈ ਨਹੀਂ ਗਈ ਹੈ, ਮਹਿਲਾਵਾਂ ਨੂੰ 1000 ਰੁਪੇ ਦੇਣ ਦਾ ਵਾਇਦਾ ਵੀ ਖਾਲੀ ਵਾਇਦਾ ਹੀ ਰਹਿ ਗਿਆ ਸਰਕਾਰ ਬਣੇ ਨੂੰ ਇੱਕ ਸਾਲ ਹੋ ਗਿਆ ਹੈ ਉਸ ਹਿਸਾਬ ਨਾਲ ਮਹਿਲਾਵਾਂ ਨੂੰ ਸਰਕਾਰ ਤੋਂ 1000ਰੁਪਇਆ ਨਾ ਮਿਲਣ ਕਾਰਨ ਪੰਜਾਬ ਦੀ ਪ੍ਰਤੀ ਮਹਿਲਾ ਨੂੰ 1000 ਰੁਪਏ ਮਹੀਨੇ ਦੇ ਹਿਸਾਬ ਨਾਲ 12,000 ਰੁਪਏ ਘਾਟਾ ਪੈ ਚੁੱਕਾ ਹੈ ਅਤੇ ਇਸੇ ਤਰਾਹ ਵਿਧਵਾ,ਬੁਢਾਪਾ ਪੈਨਸ਼ਨ ਚ ਵੀ ਵਾਯਦੇ ਮੁਤਾਬਿਕ ਵਾਧਾ ਨਹੀਂ ਕੀਤਾ ਗਿਆ ਹੈ ਜੋਕਿ ਆਮ ਤੇ ਗਰੀਬ ਵਰਗ ਨਾਲ ਧੋਖਾ ਹੈ।

LEAVE A REPLY

Please enter your comment!
Please enter your name here