ਕਿਸਾਨ ਬੂਟੇ ਲਗਾ ਕੇ ਸਬਸਿਟੀ ਲੈਣ: ਡੀਐਫਓ ਅਮਨੀਤ ਸਿੰਘ 

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼) । ਪੰਜਾਬ ਸਰਕਾਰ ਵਲੋਂ ਅਗਾਂਹਵਧੂ ਕਿਸਾਨਾ ਨੂੰ ਆਪਣੇ ਮੌਜੂਦਾ ਝੋਨਾ, ਕਣਕ ਫਸਲੀ ਚੱਕਰ ਵਿੱਚ ਖੇਤੀ ਵਿਭਿੰਨਤਾ ਲਿਆਉਣ ਲਈ ਜੰਗਲਾਤ ਖੇਤੀ ਸਬਸਿਟੀ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਫ.ਓ.ਅਮਨੀਤ ਸਿੰਘ ਨੇ ਦੱਸਿਆ ਹੈ ਕਿ ਲਾਭਪਾਤਰੀ  ਕਿਸਾਨਾਂ ਨੂੰ ਆਪਣੀ ਜ਼ਮੀਨ ਵਿੱਚ ਸਫੇਦਾ, ਪਾਪਲਰ, ਟਾਹਲੀ, ਡੇਕ ਦੇ ਬੂਟੇ ਲਗਾਉਣ ਤੇ ਡੀ.ਬੀ.ਟੀ. ਰਾਹੀ ਸਿੱਧੀ ਵਿੱਤੀ ਸਹਾਇਤਾ (ਸਬਸਿਟੀ) ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਪਹਿਲੇ ਸਾਲ ਪ੍ਰਤੀ ਬੂਟਾ 30 ਰੁਪਏ, ਦੂਜੇ ਤੇ ਤੀਜੇ ਸਾਲ 15 ਰੁਪਏ ਦੇ ਹਿਸਾਬ ਨਾਲ ਬੂਟੇ ਦਾ ਪਾਲਣ ਪੋਸਣ ਲਈ ਦਿੱਤੇ ਜਾਂਦੇ ਹਨ।

Advertisements

ਸਾਡੀ ਡਵੀਜ਼ਨ ਵਿੱਚ ਹੁਸ਼ਿਆਰਪੁਰ, ਮਹਿੰਗਰੋਵਾਲ, ਢੋਲਬਾਹਾ, ਹਰਿਆਣਾ, ਮਾਹਿਲਪੁਰ ਵਣ ਰੇਂਜ ਦਫਤਰ ਹਨ ਜਿਥੇ ਜਾ ਕੇ ਕਿਸਾਨ ਆਪਣੀ ਜ਼ਮੀਨ ਦੀ ਫਰਦ, ਬੂਟਿਆਂ ਦਾ ਬਿਲ, ਆਧਾਰ ਕਾਰਡ ਦੀ ਕਾਪੀ, ਬੈਂਕ ਦਾ ਕੈਂਸਲ ਚੈਕ, ਪਾਸਬੁਕ ਦੀ ਫੋਟੋ ਕਾਪੀ ਦੇ ਕੇ ਮਿਤੀ 25 ਮਾਰਚ 2023 ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਕੇ ਇਸ ਸਬਸਿਟੀ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।   

LEAVE A REPLY

Please enter your comment!
Please enter your name here