ਕੋਮਾਂਤਰੀ ਪਾਵਰਲਿਫਟਰ ਅਜੇ ਗੋਗਨਾ ਦਾ 6 ਫੁੱਟ ਦੇ ਕੱਪ ਨਾਲ ਸਨਮਾਨ 

ਕਪੂਰਥਲਾ(ਦ ਸਟੈਲਰ ਨਿਊਜ਼)। ਜ਼ਿਲਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਸਪੁੱਤਰ ਰਾਜ ਗੋਗਨਾ (ਪ੍ਰਵਾਸੀ ਪੱਤਰਕਾਰ) ਦਾ ਨਡਾਲਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਇੱਕ  ਖੇਡ ਸਮਾਗਮ ਦੋਰਾਨ 6 ਫੁੱਟ ਦੇ ਕੱਪ ਨਾਲ ਸਨਮਾਨ ਕੀਤਾ ਗਿਆ ।ਸਨਮਾਨਿਤ ਕਰਦਿਆਂ ਕਲੱਬ ਦੇ ਸਰਪ੍ਰਸਤ ਉਕਾਂਰ ਸਿੰਘ ਸਾਹੀ, ਵਿਕਾਸਦੀਪ ਸਿੰਘ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਹਲਕੇ ਦੇ ਨੋਜਵਾਨ ਅਜੇ ਗੋਗਨਾ ਨੇ ਦੇਸ਼ ਹੀ ਨਹੀ ਵਿਦੇਸ਼ਾਂ ਵਿੱਚ ਵੀ ਆਪਣੀ ਕਾਬਲੀਅਤ ਨਾਲ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।

Advertisements

ਉਹਨਾ ਦੱਸਿਆ ਕਿ ਅਜੇ ਗੋਗਨਾ ਨੇ 2018 ਵਿੱਚ ਦੁਬਈ ਵਿੱਚ ਏਸ਼ੀਅਨ ਬੈਂਚ ਪ੍ਰੈਸ ਪਾਵਰਲਿਫਟਿੰਗ ਵਿੱਚ ਬਰਾਉਨਜ਼ ਮੈਡਲ, 2019 ਵਿੱਚ ਅਸਟਰੇਲੀਆ ਵਿੱਚ ਹੋਈ ਏਸ਼ੀਅਨ ਪੈਕੀਫਿਕ ਬੈਂਚ ਪ੍ਰੈਸ ਪਾਵਰਲਿਫਟਿੰਗ ਵਿੱਚ ਗੋਲਡ ਮੈਡਲ,ਅਤੇ 2019 ਵਿੱਚ ਜਪਾਨ ਵਿੱਚ ਹੋਈ ਵਰਲਡ ਬੈਂਚ ਪ੍ਰੈਸ ਪਾਵਰਲਿਫਟਿੰਗ ਵਿਚ 6 ਵਾਂ ਸਥਾਨ,2021 ਵਿੱਚ ਕਨੇਡਾ ਵਿੱਚ ਹੋਈ ਕਾੱਮਨ ਵੈਲਥ ਬੈਂਚ ਪ੍ਰੈਸ ਵਿੱਚ ਗੋਲਡ ਮੈਡਲ ਤੇ ਹਾਲ ਹੀ ਵਿੱਚ ਨਿਊਜ਼ੀਲੈਂਡ ਵਿੱਚ ਹੋਈ ਕਾੱਮਨ ਵੈਲਥ ਬੈਂਚ ਪ੍ਰੈਸ ਪਾਵਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਤੋ ਇਲਾਵਾ ਇੱਥੇ ਪੰਜਾਬ ਨਾਲ ਜੁੜ ਕੇ ਇਸ ਪਾਵਰਲਿਫਟਿੰਗ ਖੇਡ ਪ੍ਰਤੀ  ਨੋਜਵਾਨਾਂ ਵਿੱਚ ਮੁਕਾਬਲੇ ਕਰਵਾ ਕੇ ਉਤਸ਼ਾਹ ਪੈਦਾ ਕਰ ਰਹੇ ਹਨ ਇਸ ਦੋਰਾਨ ਅਜੇ ਗੋਗਨਾ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿ ਉਹ ਅੱਗੇ ਤੋ ਵੀ ਆਪਣੀ ਮਿਹਨਤ ਜਾਰੀ ਰੱਖਦਿਆਂ ਇਲਾਕੇ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਰਹਿਣਗੇ।

ਅਜੇ ਗੋਗਨਾ ਦੀ ਇਸ ਉਪਲੱਬਧੀ ਤੇ ਕੋਮਾਂਤਰੀ  ਕਬੱਡੀ ਖਿਡਾਰੀ ਕਾਲਾ ਬਾਘੜੀਆ, ਚੰਨਾ ਧਾਲੀਵਾਲ, ਸਰਬਜੀਤ ਕੰਡਾ(ਪੰਜਾਬ ਪੁਲਿਸ) ,ਲਾਲੀ ਪਾਵਰਲਿਫਟਰ ਯੂਐਸਏ, ਜਸਵਿੰਦਰ ਨੱਥੇਵਾਲਾ ਕਪੂਰਥਲਾ, ਗੁਰਜੀਤ ਸਿੰਘ ਟੀਨਾ, ਕਿੱਕੀ ਪੱਡਾ ,ਨਵਦੀਪ ਸਿੰਘ ਢਿਲੋਂ, ਵਰਿੰਦਰ ਪੱਡਾ ਨੇ ਸ਼ੁੱਭ ਇਸ਼ਾਵਾ ਭੇਟ ਕਰਦਿਆਂ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਨੰਬਰਦਾਰ ਬਲਰਾਮ ਸਿੰਘ ਮਾਨ, ਮਲਵਿੰਦਰ ਸਿੰਘ ਸਾਹੀ, ਇੰਦਰਜੀਤ ਸਿੰਘ ਖੱਖ, ਮਨਪ੍ਰੀਤ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਪੱਡਾ,ਹਰਜਿੰਦਰ ਸਿੰਘ ਸਾਹੀ, ਬਲਵਿੰਦਰ ਸਿੰਘ ਬਿੱਟੂ ਖੱਖ ,ਹਰਪਾਲ ਸਿੰਘ ਘੁੰਮਣ ਤੇ ਹੋਰ ਹਾਜ਼ਰ ਸਨ।  

LEAVE A REPLY

Please enter your comment!
Please enter your name here