ਵਿਰੋਧੀਆਂ ਨੂੰ ਮੂੰਹਤੋੜ ਜਵਾਬ ਦੇਣ ਲਈ ਸਾਰੀਆਂ ਯੋਜਨਾਵਾਂ ਨੂੰ ਬਣਾਓ ਹਥਿਆਰ: ਆਯੂਸ਼ੀ ਸ਼੍ਰੀਮਾਲੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਮਹਿਲਾ ਮੋਰਚਾ ਦੀ ਕੌਮੀ ਵਰਕਿੰਗ ਕਮੇਟੀ ਦੀ ਮੈਂਬਰ ਆਯੂਸ਼ੀ ਸ਼੍ਰੀਮਾਲੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਕਪੂਰਥਲਾ ਵਿਖੇ ਭਾਜਪਾ ਮਹਿਲਾ ਮੋਰਚਾ ਦੀਆਂ ਵਰਕਰਾਂ ਨੂੰ ਭਾਜਪਾ ਮਹਿਲਾ ਮੋਰਚਾ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਸੰਗਠਨ ਨੂੰ ਮਜ਼ਬੂਤ ​​ਕਰਨ ਦੇ ਗੁਰ ਦੱਸੇ।ਜਿਕਰਯੋਗ ਹੈ ਕਿ ਆਯੂਸ਼ੀ ਸ਼੍ਰੀਮਾਲੀ ਦੇ ਨਾਲ ਫਗਵਾੜਾ ਤੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਮਹਿਲਾ ਮੋਰਚਾ ਦੀ ਮੀਟਿੰਗ ਵਿੱਚ ਹਿੱਸਾ ਲੈਣ ਕਪੂਰਥਲਾ ਪਹੁੰਚੇ ਸਨ।ਇਸ ਦੌਰਾਨ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ ਨੇ ਆਪਣੀ ਟੀਮ ਨਾਲ ਆਯੂਸ਼ੀ ਸ਼੍ਰੀਮਾਲੀ ਅਤੇ ਜਸਵਿੰਦਰ ਕੌਰ ਨੂੰ ਫੁੱਲਾਂ ਦਾ ਬੁੱਗਾ ਦੇ ਕੇ ਸਵਾਗਤ ਕੀਤਾ।ਇਸ ਦੌਰਾਨ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਮੀਟਿੰਗ ਵਿਚ ਹਾਜ਼ਰ ਮਹਿਲਾਵਾਂ ਨੂੰ ਸੰਬੋਧਨ ਕਰਨ ਪਹੁੰਚੀ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਵਰਕਿੰਗ ਕਮੇਟੀ ਦੀ ਮੈਂਬਰ ਆਯੂਸ਼ੀ ਸ਼੍ਰੀਮਾਲੀ ਨੇ ਮਹਿਲਾਵਾਂ ਵਿਚ ਜੋਸ਼ ਭਰਦੇ ਹੋਏ ਕਿਹਾ ਕਿ ਮਹਿਲਾਵਾਂ ਚੁਣੌਤੀਆਂ ਨਾਲ ਲੜ ਕੇ ਇੱਕ ਮਜ਼ਬੂਤ ​​ਰਾਸ਼ਟਰ ਦਾ ਨਿਰਮਾਣ ਕਰਨਗੀਆਂ।

Advertisements

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜ਼ਿਕਰ ਕਰਦੇ ਹੋਏ ਸ਼੍ਰੀਮਾਲੀ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਮੁਰਮੂ ਪੂਰੀ ਦੁਨੀਆ ਵਿੱਚ ਮਹਿਲਾਵਾਂ  ਦੀ ਨੁਮਾਇੰਦਗੀ ਕਰ ਰਹੇ ਹਨ।ਭਾਜਪਾ ਵਿੱਚ ਰਾਜਮਾਤਾ ਸਿੰਧੀਆ,ਸੁਸ਼ਮਾ ਸਵਰਾਜ ਵਰਗੀਆਂ ਕਈ ਮਹਿਲਾ ਸ਼ਕਤੀਆਂ ਸਾਡੀ ਪ੍ਰੇਰਨਾ ਸਰੋਤ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਅਤੇ ਕਾਂਗਰਸ ਦੀ ਇੱਕ ਪਰਿਵਾਰ ਦੀ ਭਗਤੀ ਨੂੰ ਲੋਕਾਂ ਨੂੰ ਦੱਸੋ।ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੇ ਕਿਹਾ ਕਿ ਭਾਜਪਾ ਦਾ ਅਤੀਤ ਅਤੇ ਭਵਿੱਖ ਦੋਵੇਂ ਸੁਨਹਿਰੀ ਹਨ।ਪੁਰਖਾਂ ਨੇ ਭਾਜਪਾ ਦੀ ਮਜਬੂਤ ਵਿਚਾਰਧਾਰਾ ਦੇ ਪ੍ਰਤੀ ਕਾਰਜ ਕਰਨ ਦੀ ਜੋ ਸਿੱਖਿਆ ਦਿੱਤੀ ਹੈ,ਸਾਨੂੰ ਉਸ ਦਿਸ਼ਾ ਵਿੱਚ ਕੰਮ ਕਰਦੇ ਰਹਿਣਾ ਹੋਗਾ।ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਵਿੱਚ ਲੋਕਾਂ ਨੂੰ ਭੋਜਨ, ਰਿਹਾਇਸ਼, ਆਯੁਸ਼ਮਾਨ ਭਾਰਤ ਅਤੇ ਉੱਜਵਲਾ ਵਰਗੀਆਂ ਅਹਿਮ ਯੋਜਨਾਵਾਂ ਮਿਲੀਆਂ ਹਨ।

ਜਸਵਿੰਦਰ ਕੌਰ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਹੋਵੇਗੀ।ਮਹਿਲਾਵਾਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ।ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾਵਾਂ ਲਈ ਸੁਕੰਨਿਆ ਸਮਰਿਧੀ ਵਰਗੀਆਂ ਵੱਡੀਆਂ ਯੋਜਨਾਵਾਂ ਦਿੱਤੀਆਂ ਹਨ।ਵਿਰੋਧੀ ਧਿਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਅਜਿਹੀਆਂ ਸਾਰੀਆਂ ਯੋਜਨਾਵਾਂ ਨੂੰ ਹਥਿਆਰ ਬਣਾਓ।ਉਨ੍ਹਾਂ ਕਿਹਾ ਕਿ ਮਹਿਲਾ ਮੋਰਚਾ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।ਭਾਜਪਾ ਮੌਕਿਆਂ ਦੀ ਪਾਰਟੀ ਹੈ।ਮਹਿਲਾਵਾਂ ਨੂੰ ਪਾਰਟੀ ਅਤੇ ਸਰਕਾਰ ਵਿੱਚ ਕੰਮ ਕਰਨ ਦੇ ਬਹੁਤ ਮੌਕੇ ਮਿਲੇ ਹਨ ਅਤੇ ਮਿਲਣਗੇ।ਉਨ੍ਹਾਂ ਕਿਹਾ ਕਿ ਮਿਸ਼ਨ 2024 ਲਈ ਸਾਨੂੰ ਵੱਧ ਤੋਂ ਵੱਧ ਮਹਿਲਾਵਾਂ ਨੂੰ ਭਾਜਪਾ ਨਾਲ ਜੋੜ ਕੇ ਭਾਜਪਾ ਨੂੰ ਮਜ਼ਬੂਤ ​​ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਮਹਿਲਾ ਦੇ ਸਸ਼ਕਤੀਕਰਨ ਨੂੰ ਉੱਚਾ ਚੁੱਕਿਆ ਹੈ।ਮਹਿਲਾਵਾਂ ਹੁਣ ਹਰ ਖੇਤਰ ਵਿੱਚ ਅੱਗੇ ਹਨ। ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ,ਮੁਫ਼ਤ ਰਾਸ਼ਨ,ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਆਦਿ ਸਕੀਮਾਂ ਨੇ ਮਹਿਲਾਵਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਂਦੀਆਂ ਹਨ।ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਆਗੂਆਂ ਅਤੇ ਮਹਿਲਾ ਮੋਰਚਾ ਸੁ ਵਰਕਰਾਂ ਦਾ ਮੰਡਲ ਪ੍ਰਧਾਨ ਈਸ਼ਾ ਮਹਾਜਨ ਨੇ ਧੰਨਵਾਦ। ਇਸ ਮੌਕੇ ਮਹਿਲਾ ਮੋਰਚਾ ਦੀ ਮੰਡਲ ਜਨਰਲ ਸਕੱਤਰ ਰਿਤੂ ਕੁਮਰਾ, ਭਾਜਪਾ ਮੰਡਲ ਪ੍ਰਧਾਨ ਭੁਲੱਥ ਨੀਰਜ ਬਾਲਾ,ਸਾਬਕਾ ਮੰਡਲ ਪ੍ਰਧਾਨ ਆਭਾ ਆਨੰਦ, ਜ਼ਿਲ੍ਹਾ ਸਕੱਤਰ ਕੁਸੁਮ ਪਸਰੀਚਾ,ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ, ਮਧੂ ਸੂਦ, ਆਰਤੀ, ਸਕੱਤਰ ਅਨਮੋਲ, ਰੇਖਾ,ਸੀਤਾ ਨੰਦ, ਈਸ਼ਾ ਸਾਗਰ, ਆਰਤੀ ਕੋਹਲੀ, ਜੋਤੀ ਦੇਵੀ, ਮਨਜਿੰਦਰ ਕੌਰ, ਜੋਤੀ ਦੇਵੀ, ਜੋਤੀ ਖੁਰਾਣਾ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here