ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਫਾਜਿ਼ਲਕਾ ਵਿਖੇ ਹੋਇਆ ਸ਼ੁਰੂ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਫਾਜਿ਼ਲਕਾ ਵਿਖੇ ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਦੇ ਦਫ਼ਤਰ ਦੀ ਸ਼ੁਰੂਆਤ ਹੋ ਗਈ ਹੈ। ਇਸਦਾ ਉਦਘਾਟਨ ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਮਾਨਯੋਗ ਪ੍ਰਧਾਨ ਜ਼ਸਟਿਸ ਦਯਾ ਚੌਧਰੀ ਜੀ ਨੇ ਕੀਤਾ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਜ਼ਸਟਿਸ ਸੁਧੀਰ ਮਿੱਤਲ ਜੀ ਵੀ ਵਿਸੇਸ਼ ਤੌਰ ਤੇ ਹਾਜਰ ਰਹੇ। ਇਸ ਮੌਕੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ, ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ, ਐਸਐਸਪੀ ਅਵਨੀਤ ਕੌਰ ਸਿੱਧੂ ਵੀ ਵਿਸੇਸ਼ ਤੌਰ ਤੇ ਹਾਜਰ ਸਨ। ਉਦਘਾਟਨ ਕਰਨ ਤੋਂ ਬਾਅਦ ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਮਾਨਯੋਗ ਪ੍ਰਧਾਨ ਜ਼ਸਟਿਸ ਦਯਾ ਚੌਧਰੀ ਜੀ ਨੇ ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਦੇ ਚੇਅਰਮੈਨ ਵਿਸ਼ਾਲ ਅਰੋੜਾ ਨੂੰ ਉਨ੍ਹਾਂ ਦੇ ਅਹੁਦੇ ਤੇ ਬਿਠਾਇਆ ਅਤੇ ਸੁਭਕਾਮਨਾਵਾਂ ਦਿੱਤੀਆਂ। ਇੱਥੇ ਰਘੁਵੀਰ ਸਿੰਘ ਸੁਖੀਜਾ ਨੂੰ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।

Advertisements

ਜਿਕਰਯੋਗ ਹੈ ਕਿ ਫਾਜਿ਼ਲਕਾ ਵਿਖੇ ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਸਥਾਪਿਤ ਹੋਣ ਨਾਲ ਫਾਜਿ਼ਲਕਾ ਜਿ਼ਲ੍ਹੇ ਦੇ ਉਪਭੋਗਤਾਵਾਂ ਨੂੰ ਆਪਣੇ ਉਪਭੋਗਤਾ ਅਧਿਕਾਰਾਂ ਸਬੰਧੀ ਆਪਣੇ ਹੱਕ ਲੈਣ ਵਿਚ ਵੱਡੀ ਸੌਖ ਹੋਵੇਗੀ ਅਤੇ ਜਿ਼ਲ੍ਹੇ ਦੇ ਲੋਕਾਂ ਦੀ ਲੰਬੀ ਮੰਗ ਇਸ ਕਮਿਸ਼ਨ ਦੀ ਸਥਾਪਨਾ ਨਾਲ ਪੂਰੀ ਹੋਈ ਹੈ।

ਇਸ ਮੌਕੇ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਮਨਦੀਪ ਸਿੰਘ, ਐਸਡੀਐਮ ਨਿਕਾਸ ਖੀਂਚੜ, ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ ਔਜਲਾ, ਫਾਜਿ਼ਲਕਾ ਬਾਰ ਐਸੋੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਮਹਿਰੋਕ ਸਮੇਤ ਵਕੀਲ ਭਾਈਚਾਰੇ ਦੇ ਨੁੰਮਾਇੰਦੇ ਹਾਜਰ ਸਨ। ਜਿੰਨ੍ਹਾਂ ਵੱਲੋਂ ਇੱਥੇ ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਦੀ ਸਥਾਪਨਾ ਹੋਣ ਲਈ ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਮਾਨਯੋਗ ਪ੍ਰਧਾਨ ਜ਼ਸਟਿਸ ਦਯਾ ਚੌਧਰੀ ਜੀ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here