ਅਗਨੀਵੀਰਵਾਯੂ ਦੀਆਂ ਆਸਾਮੀਆਂ ਲਈ 31 ਮਾਰਚ ਤੱਕ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ : ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਵਿਚ ‘ਅਗਨੀਪੱਥ’ ਸਕੀਮ ਤਹਿਤ ‘ਅਗਨੀਵੀਰਵਾਯੂ’ ਦੀਆਂ ਆਸਾਮੀਆਂ (ਅਣ-ਵਿਵਾਹਿਤ ਮਰਦਾਂ ਅਤੇ ਔਰਤਾਂ ਦੋਵਾਂ ਲਈ) ਦੀ ਭਰਤੀ ਲਈ ਆਨਲਾਈਨ ਫਾਰਮਾਂ ਦੀ ਰਜਿਸਟਰੇਸ਼ਨ 17 ਮਾਰਚ 2023 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਆਨਲਾਈਨ ਰਜਿਸਟਰੇਸ਼ਨ ਕਰਨ ਦੀ ਆਖਰੀ ਮਿਤੀ 31 ਮਾਰਚ 2023 ਤੱਕ ਹੈ ਗੁਰਮੇਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਦੀ ਉਮਰ 26 ਦਸੰਬਰ 2002 ਤੋਂ 26 ਜੂਨ 2006  ਦੌਰਾਨ ਦੀ ਹੈ, ਉਹ ਇਸ ਆਸਾਮੀ ਲਈ ਅਪਲਾਈ ਕਰ ਸਕਦੇ ਹਨ

Advertisements

। ਉਨ੍ਹਾਂ ਦੱਸਿਆ ਕਿ ਇਸ ਆਸਾਮੀ ਲਈ ਬਿਨੈਕਾਰ ਦਾ ਸਾਇੰਸ ਵਿਸ਼ੇ ਵਿਚ ਬਾਹਰਵੀਂ ਪਾਸ (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ)

ਜਾਂ 3 ਸਾਲ ਦਾ ਇੰਜੀਨੀਅਰਿੰਗ ਵਿਚ ਡਿਪਲੋਮਾ (ਮਕੈਨੀਕਲ, ਇਲੈਕਟ੍ਰਾਨਿਕਸ, ਆਟੋਮੋਬਾਇਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਤਕਨਾਲੋਜੀ/ਇਨਫਾਰਮੇਸ਼ਨ ਤਕਨਾਲੋਜੀ) (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ) ਜਾਂ ਫਿਰ ਦੋ ਸਾਲਾਂ ਦੇ ਵੋਕੇਸ਼ਨਲ ਕੋਰਸ ਦੇ ਨਾਲ ਦੇ ਨਾਲ ਨਾਨ-ਵੋਕੇਸ਼ਨਲ ਵਿਸ਼ੇ ਵਿਚ ਫਿਜ਼ਿਕਸ ਅਤੇ ਮੈਥ ਵਿਸ਼ੇ ਵਿਚ ਪਾਸ) (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ)।

ਸਾਇੰਸ ਵਿਸ਼ੇ ਤੋਂ ਇਲਾਵਾ ਬਾਰ੍ਹਵੀਂ ਪਾਸ (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ) ਜਾਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਪਾਸ (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ) ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਲੰਬਾਈ ਮਰਦਾਂ ਲਈ ਘੱਟੋ-ਘੱਟ 152.5 ਸੈਂਟੀਮੀਟਰ ਅਤੇ ਔਰਤਾਂ ਲਈ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਵੈਬਸਾਈਟ https://agnipathvayu.cdac.in ’ਤੇ ਜਾ ਕੇ ਇਸ ਆਸਾਮੀ ਸਬੰਧੀ ਆਨਲਾਈਨ ਫਾਰਮ ਭਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹਨ।

LEAVE A REPLY

Please enter your comment!
Please enter your name here