ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਸਿਵਲ ਸੁਸਾਇਟੀ ਤਲਵਾੜਾ ਨੇ ਵੰਡੇ ਲੱਡੂ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ: ਪ੍ਰਵੀਨ ਸੋਹਲ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਸਿਵਲ ਸੁਸਾਇਟੀ ਤਲਵਾੜਾ ਨੇ ਖੁਸ਼ੀ ਵਿਚ ਲੱਡੂ ਵੰਡੇ, ਕਿਸਾਨੀ ਸੰਘਰਸ਼ ਦੀ ਆਂਸ਼ਿਕ ਜਿੱਤ ਦਸਿਆ। ਉਨ੍ਹਾਂ ਕਿਹਾ ਕਿ ਭਾਵੇਂ ਇੱਕ ਸਾਲ ਬਾਅਦ ਮੋਦੀ ਸਰਕਾਰ ਨੇ ਆਪਣੀ ਸਰਕਾਰ ਦੁਆਰਾ ਬਣਾਏ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਪਰ ਇਸ ਦੋਰਾਨ ਕਿਸਾਨ ਭਰਾਵਾਂ ਨੇ ਮੋਦੀ ਸਰਕਾਰ ਦੇ ਅਸਹਿ ਤਸੀਹੇ ਝੱਲਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਏਕੇ ਤੇ ਸੰਘਰਸ਼ ਨਾਲ ਡਟੇ ਰਹੇ। ਇਸ ਲਈ ਇਹ ਨਿਰੋਲ ਕਿਸਾਨੀ ਸੰਘਰਸ਼ ਦੀ ਜਿੱਤ ਹੈ ਤੇ ਮੋਦੀ ਸਰਕਾਰ ਦੇ ਅੜਿਅਲ ਰਵੱਈਏ ਨੂੰ ਸ਼ਾਤਮਈ ਸੰਘਰਸ਼ ਨਾਲ ਮਾਤ ਦਿੱਤੀ ਹੈ।

Advertisements

ਸਥਾਨਕ ਸਬਜੀ ਮੰਡੀ ਚੌਕ ਵਿਖੇ ਇਕੱਤਰ ਸਿਵਲ ਸੁਸਾਇਟੀ ਤਲਵਾੜਾ ਦੇ ਆਗੂ ਗਿਆਨ ਸਿੰਘ ਗੁਪਤਾ, ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਰਾਜੀਵ ਸ਼ਰਮਾ, ਦੀਪਕ ਠਾਕੁਰ,ਨਰੇਸ਼ ਮਿੱਡਾ, ਸ਼ਸੀਕਾਤ, ਕੁੰਦਨ ਲਾਲ ਆਦਿ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਦੀ ਆਂਸ਼ਿਕ ਜਿੱਤ ਹੈ।

LEAVE A REPLY

Please enter your comment!
Please enter your name here