ਭਾਰਤ ਸਰਕਾਰ ਵੱਲੋ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜ਼ਾ: ਅਵੀ ਰਾਜਪੂਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣਾ ਨੂੰ ਨਸ਼ਾਵਰ ਕਾਰਨ ਵਾਲੇ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਹੀਦੀ ਦਿਵਸ ਮੌਕੇ ਸੇਵਾਦਾਰ ਹਲਕਾ ਕਪੂਰਥਲਾ ਅਵੀ ਰਾਜਪੂਤ ਸ਼੍ਰੋਮਣੀ ਅਕਾਲੀ ਦਲ ਅਤੇ ਟੀਮ ਵੱਲੋ ਭਗਤ ਸਿੰਘ ਚੌਕ ਵਿਖ਼ੇ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਦੀ ਪ੍ਰਤਿਮਾ ਨੂੰ ਫੁਲ ਮਾਲਾਵਾ ਪਾ ਕੇ ਸ਼ਹੀਦਾਂ ਨੂੰ ਪ੍ਰਣਾਮ ਕਿੱਤਾ।

Advertisements

ਅਵੀ ਰਾਜਪੂਤ ਨੇ ਕਿਹਾ ਕੀ ਭਾਰਤ ਇਕ ਮਹਾਨ ਦੇਸ਼ ਹੈ ਇਹ ਦੇਸ਼ ਉਨ੍ਹਾਂ ਯੋਧਿਆ ਨਾਲ ਸੰਬੰਧਤ ਦੇਸ਼ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੋਏ ਆਪਣੇ ਪ੍ਰਾਣ ਕੁਰਬਾਨ ਕਰ ਦਿੱਤੇ 23 ਮਾਰਚ ਦੇਸ਼ ਦੀ ਆਜ਼ਾਦੀ ਲਈ ਅਤੇ ਅੰਗਰੇਜਾਂ ਨਾਲ ਲੋਹਾ ਲੈਂਦੇ ਹੋਏ ਆਪਣੇ ਪ੍ਰਾਣਾ ਦੀ ਕੁਰਬਾਨੀ ਦੇਣ ਵਾਲੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਕਦੇ ਵੀ ਅੰਗਰੇਜਾਂ ਦੇ ਅੱਗੇ ਝੁਕਣਾ ਪਸੰਦ ਨਹੀਂ ਕਿੱਤਾ ਅਤੇ ਉਹ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਤੇ ਝੂਲ ਗਏ ਸਾਡੇ ਆਨ ਵਾਲੇ ਕੱਲ ਲਈ ਆਪਣਾ ਅੱਜ ਕੁਰਬਾਨ ਕਰ ਕੇ ਜਿਸ ਆਜ਼ਾਦੀ ਦੀ ਨੀਂਹ ਰੱਖੀ ਉਸਦਾ ਅੱਜ ਦੇਸ਼ ਵਾਸੀ ਆਨੰਦ ਮਾਨ ਰਹੇ ਨੇ ਅੱਜ ਜਰੂਰਤ ਹੈ।

ਸਾਡੇ ਸਾਰੇ ਵਤਨੀ ਦੇਸ਼ ਭਗਤ ਸਿੰਘ ਵਰਗੇ ਰਾਸ਼ਟਰ ਭਗਤਾ ਦੀ ਸੋਚ ਤੇ ਪਹਿਰਾ ਦੇਣ ਅਵੀ ਰਾਜਪੂਤ ਨੇ ਇਹ ਵੀ ਮੰਗ ਕਿੱਤੀ ਕੀ ਮਜੂਦਾ ਸਰਕਾਰ ਇਕ ਵਿਧਾਨਸਭਾ ਵਿਚ ਕਾਨੂੰਨ ਨੂੰ ਬਹੁਮਤ ਨਾਲ ਪਾਸ ਕਰ ਕੇ ਭਗਤ ਸਿੰਘ ਜੀ ਨੂੰ ਸ਼ਹੀਦ ਦਾ ਦਰਜ਼ਾ ਦਵਾਨ ਦੀ ਮੰਗ ਨੂੰ ਜ਼ੋਰ ਦੇਣ। ਇਸ ਵਿਚ ਸਾਰੇ ਪੰਜਾਬ ਅਤੇ  ਸਾਰੀ ਪੰਜਾਬ ਦੀ ਪਾਰਟੀਆ ਮਜੂਦਾ ਸਰਕਾਰ ਦਾ ਸਾਥ ਦੇਣ ਗਿਆ। ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਧੀਰਜ ਨੱਯਰ, ਕੁਲਦੀਪਕ ਧੀਰ, ਸੁਮੀਤ ਕਪੂਰ, ਤਜਿੰਦਰ ਲਵਲੀ, ਰਾਜਾ, ਗੌਰਵ ਪੰਡਿਤ, ਰਾਕੇਸ਼, ਰਾਜੇਸ਼, ਲਾਡੀ, ਅਮਿਤ ਅਰੋੜਾ, ਨਵਤੇਜ, ਲੋਵੀ , ਰੂਬਲ ਧੀਰ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here