ਹੁਣ ਫਰਾਰ ਅੰਮ੍ਰਿਤਪਾਲ ਦੀ ਆਡੀਓ ਆਈ ਸਾਹਮਣੇ, ਅਫਵਾਹਾਂ ਫਲਾਉਣ ਵਾਲਿਆਂ ਨੂੰ ਦਿੱਤਾ ਜਵਾਬ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬੀਤੇ ਦਿਨੀਂ ਫਰਾਰ ਅੰਮ੍ਰਿਤਪਾਲ ਵੱਲੋ ਸ਼ੋਸ਼ਲ ਮੀਡੀਆਂ ਤੇ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਸਨੇ ਸਰਕਾਰ ਤੇ ਤੰਜ ਕੱਸਿਆ ਸੀ। ਇਹ ਵੀਡੀਓ ਤੋ ਬਾਅਦ ਅੰਮ੍ਰਿਤਪਾਲ ਦੀ ਇੱਕ ਕਥਿਤ ਆਡੀਓ ਵੀ ਜਾਰੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਗਿ੍ਰਫਤਾਰੀ ਤੋ ਬਿਲਕੁੱਲ ਨਹੀ ਘਬਰਾਉਦਾ ਹੈ। ਇਸ ਦੋਰਾਨ ਉਸਨੇ ਜਾਰੀ ਕੀਤੀ ਗਈ ਵੀਡੀਓ ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ ਅਤੇ ਮੇਰੀ ਸਿਹਤ ਵੀ ਉਸ ਦਿਨ ਢਿੱਲੀ ਸੀ। ਉਨ੍ਹਾਂ ਆਖਿਆ ਕਿ ਮੇਰਾ ਸੰਗਤ ਤੱਕ ਮੈਸੇਜ ਪਹੁੰਚਾਓ ਕਿ ਮੈਂ ਚੜ੍ਹਦੀ ਕਲਾ ਵਿਚ ਹਾਂ।

Advertisements

ਮੈਂ ਜਥੇਦਾਰ ਨੂੰ ਆਖਿਆ ਹੈ ਕਿ ਸਰਬੱਤ ਖਾਲਸਾ ਸੱਦ ਕੇ ਆਪਣਾ ਜਥੇਦਾਰ ਹੋਣ ਦਾ ਸਬੁਤ ਦਿਓ। ਇਸ ਦੋਰਾਨ ਉਹਨਾਂ ਨੇ ਕੌਮ ਨੂੰ ਇੱਕ ਜੁੱਟ ਹੋਣ ਲਈ ਕਿਹਾ ਅਤੇ ਸੱਭ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਅਤੇ ਕੱਲ੍ਹ ਕਿਸੇ ਹੋਰ ਦੀ ਵੀ ਵਾਰੀ ਆ ਸਕਦੀ ਹੈ। ਇਸ ਦੋਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਗਿ੍ਰਫਤਾਰੀ ਦੇਣ ਲਈ ਪੁਲਿਸ ਸਾਹਮਣੇ ਕੋਈ ਵੀ ਮੰਗ ਨਹੀਂ ਰੱਖੀ ਇਹ ਸੱਭ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਬਿਲੁੱਕਲ ਠੀਕ-ਠਾਕ ਹਨ।

LEAVE A REPLY

Please enter your comment!
Please enter your name here