ਹੈਲਥ ਵੈਲਨੈਸ ਸੈਂਟਰ ਮੱਕੋਵਾਲ ਵਿਖੇ ਟੀਵੀ ਮੁਕਤ ਕੈਂਪੇਨ 13 ਅਪ੍ਰੈਲ ਤੱਕ

ਗੜ੍ਹਦੀਵਾਲਾ (ਦ ਸਟੈਲਰ ਨਿਊਜ਼)। ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਐੱਸ ਐਮ ਓ ਮੰਡ ਪੰਧੇਰ ਡਾਕਟਰ ਐਸ ਪੀ ਸਿੰਘ ਦੇ ਮਾਰਗ ਦਰਸ਼ਨ ਹੇਠ ਅਤੇ ਜਿਲ੍ਹਾ ਤਪੈਦਿਕ ਅਫ਼ਸਰ ਡਾਕਟਰ ਸ਼ਕਤੀ ਸ਼ਰਮਾ ਦੀ ਯੋਗ ਅਗਵਾਈ ਹੇਠ ਹੈਲਥ ਵੈਲਨੈਸ ਸੈਂਟਰ ਮੱਕੋਵਾਲ ਵਿਖੇ ਟੀ ਬੀ ਮੁਕਤ ਭਾਰਤ ਕੈਂਪੇਨ ਦੀ ਸ਼ੁਰੂਆਤ ਸਿਹਤ ਕਰਮਚਾਰੀ ਰਾਜੀਵ ਰੋਮੀ,ਸੀ ਐੱਚ ਓ ਹਰਕੀਰਤ ਸਿੰਘ ਅਤੇ ਆਸ਼ਾ ਵਰਕਰ ਕ੍ਰਿਸ਼ਨਾ ਦੇਵੀ ਦੁਆਰਾ ਕੀਤੀ ਗਈ ।

Advertisements

ਇਸ ਮੌਕੇ ਸੀ ਐੱਚ ਓ ਹਰਕੀਰਤ ਸਿੰਘ ਨੇ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ ਬੀ ਮੁਕਤ ਭਾਰਤ ਕੈਂਪੇਨ ਲਗਾਤਾਰ 21 ਦਿਨ ਚਲਾਈ ਜਾ ਰਹੀ ਹੈ।ਜਿਸ ਵਿੱਚ ਲੋਕਾਂ ਦੀ ਜਾਂਚ ਕਰਕੇ ਟੀ ਬੀ ਤੋਂ ਪ੍ਰਭਾਵਿਤ ਮਰੀਜਾਂ ਦੀ ਪਛਾਣ ਕੀਤੀ ਜਾਵੇਗੀ।ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਨੂੰ 2025 ਤੱਕ ਟੀ ਬੀ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਲੋਕਾਂ ਦੀ ਸਕਰੀਨਿੰਗ ਕਰਕੇ ਸ਼ੱਕੀ ਲੋਕਾਂ ਦੀ ਜਾਂਚ ਕੀਤੀ ਜਾਵੇਗੀ।

ਪਾਜਟਿਵ ਪਾਏ ਗਏ ਮਰੀਜਾਂ ਦਾ ਸਿਹਤ ਵਿਭਾਗ ਵੱਲੋਂ ਮੁਫ਼ਤ ਇਲਾਜ ਕੀਤਾ ਜਾਵੇਗਾ । ਇਸ ਮੌਕੇ ਲੋਕਾਂ ਨੂੰ ਪੌਸ਼ਟਿਕ ਭੋਜਨ ਲੈਣ ਅਤੇ ਕਸਰਤ ਕਰਨ ਲਈ ਵੀ ਕਿਹਾ ਗਿਆ।ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ ਐੱਚ ਓ ਹਰਕੀਰਤ ਸਿੰਘ,ਸੀਮਾ ਦੇਵੀ,ਰਾਜ ਕੁਮਾਰੀ ,ਸਤਿਆ ਦੇਵੀ, ਸਲੋਚਨਾ ਦੇਵੀ,ਸੁਨੀਤਾ ਦੇਵੀ ,ਕ੍ਰਿਸ਼ਨਾ ਦੇਵੀ ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜਿਰ ਸਨ।

LEAVE A REPLY

Please enter your comment!
Please enter your name here