ਹਰੇਕ ਦੁਕਾਨਦਾਰ ਅਤੇ ਕਾਰੋਬਾਰੀ ਲਈ ਨਗਰ ਨਿਗਮ ਪਾਸੋਂ ਟਰੇਡ ਲਾਇਸੰਸ ਬਣਵਾਉਣਾ ਲਾਜ਼ਮੀ: ਕੋਮਲ ਮਿੱਤਲ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਾਰੋਬਾਰ ਦਾ ਲਾਇਸੰਸ ਨਗਰ ਨਿਗਮ ਤੋਂ ਬਣਵਾ ਲੈਣ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਐਕਟ 1976 ਦੀ ਧਾਰਾ 343 ਅਧੀਨ ਸ਼ਹਿਰ ਅੰਦਰ ਚੱਲ ਰਹੇ ਵਪਾਰਕ ਅਦਾਰਿਆਂ, ਜਿਵੇਂ ਉਦਯੋਗ, ਮਲਟੀਪਲੈਕਸ, ਹਸਪਤਾਲ, ਬੈਂਕ, ਆਈਲੈਟਸ/ਇੰਮੀਗ੍ਰੇਸ਼ਨ ਦਫ਼ਤਰ, ਟਰੈਵਲ ਏਜੰਸੀਆਂ, ਦੁਕਾਨਾਂ, ਸ਼ੋਰੂਮਾਂ ਅਤੇ ਸਕੂਲਾਂ ਆਦਿ ਨੂੰ ਸ਼ਹਿਰ ਅੰਦਰ ਆਪਣਾ ਕਾਰੋਬਾਰ ਕਰਨ ਲਈ ਨਗਰ ਨਿਗਮ ਪਾਸੋਂ ਹਰੇਕ ਸਾਲ ਬਕਾਇਦਾ ਟਰੇਡ ਲਾਇਸੰਸ ਬਣਵਾਉਣਾ ਜ਼ਰੂਰੀ ਹੁੰਦਾ ਹੈ, ਪਰੰਤੂ ਸ਼ਹਿਰ ਵਿਚ ਜ਼ਿਆਦਾਤਰ ਅਦਾਰਿਆਂ ਵੱਲੋਂ ਇਹ ਲਾਇਸੰਸ ਨਗਰ ਨਿਗਮ ਪਾਸੋਂ ਜਾਰੀ ਨਹੀਂ ਕਰਵਾਏ ਜਾ ਰਹੇ, ਜੋ ਕਿ ਸਰਾਸਰ ਗੈਰ-ਕਾਨੂੰਨੀ ਹੈ।

Advertisements

ਉਨ੍ਹਾਂ ਦੱਸਿਆ ਕਿ ਟਰੇਡ ਲਾਇਸੰਸ ਹਰ ਸਾਲ 1 ਅਪ੍ਰੈਲ ਤੋਂ 30 ਜੂਨ ਤੱਕ ਬਿਨਾਂ ਲੇਟ ਫੀਸ ਤੋਂ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ 30 ਸਤੰਬਰ ਤੱਕ 10 ਫੀਸਦੀ ਲੇਟ ਫੀਸ ਵਸੂਲ ਕੀਤੀ ਜਾਵੇਗੀ। ਇਸੇ ਤਰ੍ਹਾਂ 31 ਮਾਰਚ ਤੱਕ 20 ਫੀਸਦੀ ਲੇਟ ਫੀਸ ਵਸੂਲੀ ਜਾਵੇਗੀ। ਇਸ ਤੋਂ ਇਲਾਵਾ ਹਰ ਸਾਲ ਲਾਇਸੰਸ ਫੀਸ ਵਿਚ 10 ਫੀਸਦੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਟਰੇਡ ਲਾਇਸੰਸ ਹਰ ਸਾਲ ਸਮੇਂ ਸਿਰ ਬਣਵਾਉਣਾ ਅਤੇ ਰੀਨਿਊ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਦਾਰਿਆਂ ਵੱਲੋਂ ਲਾਇਸੰਸ ਸਮੇਂ ਸਿਰ ਨਹੀਂ ਬਣਵਾਏ ਜਾਣਗੇ, ਉਨ੍ਹਾਂ ਖਿਲਾਫ਼ ਮਾਨਯੋਗ ਅਦਾਲਤ ਵਿਚ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੇਡ ਲਾਇਸੰਸ ਬਣਾਉਣ ਲਈ ਨਗਰ ਨਿਗਮ ਦਫ਼ਤਰ ਦੇ ਕਮਰਾ ਨੰਬਰ 5 ਵਿਖੇ ਦਫ਼ਤਰੀ ਕੰਮਕਾਜ਼ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਾਇਸੰਸ ਬਣਾਉਣ ਲਈ ਆਧਾਰ ਕਾਰਡ, ਰਜਿਸਟਰੀ ਜਾਂ ਕਿਰਾਏਨਾਮੇ ਦੀ ਕਾਪੀ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ।  

LEAVE A REPLY

Please enter your comment!
Please enter your name here