ਕਣਕ ਦੀ ਸੁਚਾਰੂ ਖਰੀਦ ਯਕੀਨੀ ਬਣਾਉਣ ਲਈ ਜਿ਼ਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ: ਡਿਪਟੀ ਕਮਿਸ਼ਨਰ

ਫਾਜ਼ਿਲਕਾ, (ਦ ਸਟੈਲਰ ਨਿਊਜ਼)। ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਸੁਚਾਰੂ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਜਿ਼ਲ੍ਹਾ ਪੱਧਰ ਤੇ ਇਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਵਿਕਰੀ ਕਰਨ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਣਕ ਵਿਕਰੀ ਵਿਚ ਕਿਸੇ ਵੀ ਮੁਸਕਿਲ ਆਉਣ ਤੇ ਜਿ਼ਲ੍ਹਾ ਪੱਧਰੀ ਕੰਟਰੋਲ ਰੂਮ ਤੇ ਸੰਪਕਰ ਕਰ ਸਕਦੇ ਹਨ। ਜਿ਼ਲ੍ਹਾ ਪੱਧਰੀ ਕੰਟਰੋਲ ਰੂਮ ਦਾ ਨੰਬਰ 01638—502094 ਹੈ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਖਰੀਦ ਏਂਜਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਦੀ ਫਸਲ ਦੀ
ਨਾਲ ਹੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਹਰੇਕ ਮਾਰਕਿਟ ਕਮੇਟੀ ਪੱਧਰ ਤੇ ਸਿ਼ਕਾਇਤ ਨਿਵਾਰਨ ਕਮੇਟੀਆਂ ਵੀ ਬਣਾਈਆਂ ਗਈਆਂ ਹਨ।ਕਿਸਾਨ, ਆੜਤੀਏ ਕਿਸੇ ਵੀ ਮੁਸਕਿਲ ਸਮੇਂ ਇੰਨ੍ਹਾਂ ਕਮੇਟੀਆਂ ਤੱਕ ਵੀ ਪਹੁੰਚ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਕਮੇਟੀਆਂ ਦੀ ਅਗਵਾਈ ਸਬੰਧਤ ਇਲਾਕੇ ਦੇ ਉਪ ਮੰਡਲ ਮੈਜਿਸਟੇ੍ਰਟ ਕਰ ਰਹੇ ਹਨ ਜਦ ਕਿ ਇੰਨ੍ਹਾਂ ਕਮੇਟੀਆਂ ਵਿਚ ਜਿ਼ਲ੍ਹਾ ਮੰਡੀ ਅਫ਼ਸਰ, ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਅਤੇ ਸਬੰਧਤ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਕਮੇਟੀ ਮੈਂਬਰ ਸ਼ਾਮਿਲ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਅਤੇ ਅਰਨੀਵਾਲਾ ਮਾਰਕਿਟ ਕਮੇਟੀ ਪੱਧਰ ਤੇ ਬਣੀ ਕਮੇਟੀ ਦੀ ਅਗਵਾਈ ਐਸਡੀਐਮ ਨਿਕਾਸ ਕੁਮਾਰ ਖੀਂਚੜ ਕਰਣਗੇ। ਇਸੇ ਤਰਾਂ ਅਬੋਹਰ ਦੀ ਕਮੇਟੀ ਦੀ ਪ੍ਰਧਾਨਗੀ ਐਸਡੀਐਮ ਅਕਾਸ ਬਾਂਸਲ ਕਰਣਗੇ ਜਦ ਕਿ ਜਲਾਲਾਬਾਦ ਮਾਰਕਿਟ ਕਮੇਟੀ ਪੱਧਰ ਤੇ ਬਣੀ ਕਮੇਟੀ ਦੀ ਅਗਵਾਈ ਐਸਡੀਐਮ ਰਵਿੰਦਰ ਸਿੰਘ ਅਰੋੜਾ ਕਰਣਗੇ।

LEAVE A REPLY

Please enter your comment!
Please enter your name here