ਗੜਸ਼ੰਕਰ ਵਿੱਚ ਬੇਕਾਬੂ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 7 ਦੀ ਮੌਤ, 10 ਤੋ ਵੱਧ ਜ਼ਖਮੀ

ਗੜਸ਼ੰਕਰ ( ਦ ਸਟੈਲਰ ਨਿਊਜ਼), ਜੋਤੀ ਗੰਗ਼ੜ੍ਹ। ਗੜਸ਼ੰਕਰ ਵਿੱਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ ਕਰੀਬ 7 ਸ਼ਰਧਾਲੂਆ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਸ਼ਰਧਾਲੂ ਸ਼੍ਰੀ ਖੁਰਾਲਗੜ੍ਹ ਮੱਥਾਂ ਟੇਕਣ ਲਈ ਪੈਦਲ ਜਾ ਰਹੇ ਸਨ ਤਾਂ ਇਸ ਇੱਕ ਬੇਕਾਬੂ ਟਰੱਕ ਨੇ ਇਹਨਾਂ ਨੂੰ ਕੁਚਲ ਦਿੱਤਾ ।

Advertisements

ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 3 ਲੋਕਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਦੋਰਾਨ 10 ਤੋ ਵੱਧ ਸ਼ਰਧਾਲੂ ਵੀ ਜ਼ਖਮੀ ਹੋਏ ਹਨ, ਜਿਹਨਾਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਮੌਕੇ ਤੇ ਹੀ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋ ਅਗਲੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here