ਸਿਰਜਣਾ ਕੇਂਦਰ ਵੱਲੋਂ ਪ੍ਰਵਾਸੀ ਲੇਖਕ ਬਲਵਿੰਦਰ ਸਿੰਘ ਚਾਹਲ ਸੰਗ ਰੂਬਰੂ ਸਮਾਗਮ ਦਾ ਸਫ਼ਲ ਆਯੋਜਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਕਪੂਰਥਲਾ ਜ਼ਿਲ੍ਹੇ ਦੀ ਸਿਰਮੌਰ ਸਾਹਿਤ ਸਭਾ ਸਿਰਜਣਾ ਕੇਂਦਰ ਅਕਸਰ ਹੀ ਆਪਣੀਆਂ ਸਾਹਿਤਕ ਗਤੀਵਿਧੀਆਂ ਕਰਕੇ ਸਾਹਿਤ ਜਗਤ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਸਿਰਜਣਾ ਕੇਂਦਰ ਵੱਲੋਂ ਨਾ ਸਿਰਫ਼ ਕਵੀ ਦਰਬਾਰ ਕਰਵਾਏ ਜਾਂਦੇ ਰਹੇ ਨੇ ਸਗੋਂ ਵੱਖ-ਵੱਖ ਸਮੇਂ ਉੱਤੇ ਸਾਹਿਤਕ ਮੁਕਾਬਲੇ, ਸਾਹਿਤਕ ਵੰਨਗੀਆਂ ਦੀਆਂ ਵਰਕਸ਼ਾਪਾਂ, ਪੁਸਤਕ ਰਿਲੀਜ਼ ਸਮਾਗਮ, ਪ੍ਰਸਿੱਧ ਸਾਹਿਤਕਾਰਾਂ ਨਾਲ ਰੂਬਰੂ ਅਤੇ ਯਾਦਗਾਰੀ ਸਨਮਾਨ ਸਮਾਰੋਹ ਵੀ ਕਰਵਾਏ ਜਾਂਦੇ ਹਨ। ਇਸ ਵਾਰ ਸਭਾ ਵੱਲੋਂ ਵਲੈਤ ਵੱਸਦੇ ਨਾਮਵਰ ਪ੍ਰਵਾਸੀ ਲੇਖਕ ਅਤੇ “ਸਾਹਿਤ ਸੁਰ ਸੰਗਮ ਸਭਾ ਇਟਲੀ” ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ ।

Advertisements

ਬਲਵਿੰਦਰ ਸਿੰਘ ਚਾਹਲ ਨੇ ਆਪਣੇ ਨਿੱਜੀ ਅਤੇ ਸਾਹਿਤਕ ਤਜਰਬਿਆਂ ਦੇ ਨਾਲ-ਨਾਲ ਆਪਣੀਂ ਚਰਚਿਤ ਇਤਿਹਾਸਕ ਕਿਤਾਬ “ਇਟਲੀ ਵਿੱਚ ਸਿੱਖ ਫ਼ੌਜੀ” ਦੀ ਸਾਂਝ ਪਾਈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਲਿਖਤ ਦਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋ ਚੁੱਕਾ ਹੈ ਅਤੇ ਬੜੀ ਹੀ ਛੇਤੀ ਇਟਲੀ ਵੱਸਦੇ ਪ੍ਰੋਫ਼ੈਸਰ ਜਸਪਾਲ ਸਿੰਘ ਵੱਲੋਂ ਇਟਾਲੀਅਨ ਭਾਸ਼ਾ ਵਿੱਚ ਵੀ ਅਨੁਵਾਦ ਕਰਨ ਉਪਰੰਤ ਕਿਤਾਬੀ ਰੂਪ ਦਿੱਤਾ ਜਾਵੇਗਾ !

ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਨਵ ਨਿਯੁਕਤ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਡਾ. ਆਸਾ ਸਿੰਘ ਘੁੰਮਣ , ਬਲਵਿੰਦਰ ਸਿੰਘ ਚਾਹਲ, ਪ੍ਰੋ. ਕੁਲਵੰਤ ਸਿੰਘ ਔਜਲਾ, ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਟੇਜ ਸਕੱਤਰ ਦੇ ਫ਼ਰਜ਼ ਨਿਭਾਉਂਦਿਆਂ ਬਲਵਿੰਦਰ ਸਿੰਘ ਚਾਹਲ ਰਚਿਤ ਸਾਹਿਤ ਅਤੇ ਸਾਹਿਤਕ ਸਫ਼ਰ ਦੀ ਜਾਣਕਾਰੀ ਦਿੱਤੀ ! ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਬਲਵਿੰਦਰ ਸਿੰਘ ਚਾਹਲ ਦੀ ਲੇਖਣੀ ਦੀ ਸੰਵੇਦਨਸ਼ੀਲਤਾ ਉਸਦੀ ਮੌਜੂਦਾ ਹਾਲਾਤ ਪ੍ਰਤੀ ਸੂਖਮ ਦ੍ਰਿਸ਼ਟੀ ਨੂੰ ਪ੍ਰਗਟਾਉਂਦੀ ਹੈ।

ਡਾ ਆਸਾ ਸਿੰਘ ਘੁੰਮਣ ਨੇ ਆਪਣੇਂ ਸੰਬੋਧਨ ਦੌਰਾਨ ਕਿਹਾ ਕਿ ਅਸਲ ਕਲਮਕਾਰ ਉਹ ਹੁੰਦਾ ਹੈ ਜਿਸਨੇ ਪਿੰਡੇ ਤੇ ਹੰਢਾਇਆ ਵੀ ਹੋਵੇ ਅਤੇ ਉਸਨੂੰ ਬਿਆਨ ਕਰਨ ਵਿੱਚ ਮੁਹਾਰਤ ਵੀ ਰੱਖਦਾ ਹੋਵੇ ਜੋ ਕਿ ਚਾਹਲ ਸਾਹਿਬ ਦੀ ਲੇਖਣੀ ਵਿੱਚ ਸਾਫ਼ ਨਜ਼ਰ ਆਉਂਦਾ ਹੈ। ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਲਿਖਤ ਵਿੱਚ ਮਨੁੱਖੀ ਜ਼ਿੰਦਗੀ ਦੀ ਵਾਸਤਵਿਕਤਾ ਅਤੇ ਦਰਦ ਨੂੰ ਬਾਖੂਬੀ ਪੇਸ਼ ਕੀਤਾ ਹੈ। ਇਸ ਮੌਕੇ ਸਿਰਜਣਾ ਕੇਂਦਰ ਵੱਲੋਂ ਪਰਵਾਸੀ ਸਾਹਿਤਕਾਰ ਨੂੰ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ, ਹਾਜ਼ਰ ਕਵੀਆਂ ਦਾ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ !

ਇਸ ਸਮਾਗਮ ਵਿੱਚ ਸ਼ਾਇਰ ਰੂਪ ਦਬੁਰਜੀ ਦੇ ਘਰ ਪੋਤਰੇ ਦੀ ਦਾਤ ਪ੍ਰਾਪਤ ਹੋਣ ਦੀ ਖੁਸ਼ੀ ਵੀ ਕਲਮਕਾਰਾਂ ਨਾਲ ਸਾਂਝੀ ਕੀਤੀ ਗਈ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਨੀ ਵਾਲੀਆ, ਮਨਜਿੰਦਰ ਕਮਲ, ਚੰਨ ਮੋਮੀ, ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਗਿੱਲ, ਡਾ. ਸੁਰਿੰਦਰ ਪਾਲ ਸਿੰਘ, ਸੁਰਜੀਤ ਸਾਜਨ, ਅਮਨ ਗਾਂਧੀ, ਮੀਡੀਆ ਇੰਚਾਰਜ ਸੁਖਵਿੰਦਰ ਮੋਹਨ ਸਿੰਘ ਭਾਟੀਆ, ਆਸ਼ੂ ਕੁਮਰਾ, ਰਤਨ ਸਿੰਘ ਸੰਧੂ ਸੇਵਾ ਮੁਕਤ ਫ਼ੂਡ ਸਪਲਾਈ ਅਫ਼ਸਰ, ਬਹਾਦਰ ਸਿੰਘ ਬੱਲ ਸੇਵਾ ਮੁਕਤ ਫ਼ੂਡ ਸਪਲਾਈ ਕੰਟਰੋਲਰ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਡਾ. ਸਰਦੂਲ ਸਿੰਘ ਔਜਲਾ, ਡਾ.ਭੁਪਿੰਦਰ ਕੌਰ, ਸ਼ਾਇਰਾ ਮਨਜੀਤ ਕੌਰ ਮੀਸ਼ਾ, ਸ਼ਾਇਰਾ ਮੁਨੱਜ਼ਾ ਇਰਸ਼ਾਦ, ਹਰਜਿੰਦਰ ਗਿੱਲ, ਕੁਲਦੀਪ ਪਾਠਕ, ਗੁਰਦੀਪ ਗਿੱਲ, ਜਸਪ੍ਰੀਤ ਕੌਰ, ਜਸਲੀਨ ਕੌਰ, ਅਨਿਲ ਸ਼ਰਮਾ, ਗੁਰਚਰਨ ਸਿੰਘ ਠੀਕਰੀਵਾਲ, ਅਵਤਾਰ ਗਿੱਲ, ਜਸਵੰਤ ਸਿੰਘ ਮਜਬੂਰ, ਮਨ ਸੈਣੀ, ਸਤਨਾਮ ਕੌਰ, ਰਮਨ ਕੁਮਾਰ ਭਾਰਦਵਾਜ, ਹਰਦੇਵ ਸਿੰਘ ਲੱਖਣ ਕਲਾਂ,  ਅਵਤਾਰ ਸਿੰਘ ਭੰਡਾਲ, ਤੇਜਬੀਰ ਸਿੰਘ, ਜਸਪਾਲ ਸਿੰਘ, ਰੂਪ ਦਬੁਰਜੀ, ਘਈ ਸਟੂਡੀਓ ਤੋਂ ਰਵਿੰਦਰ ਘਈ ਅਤੇ ਸੇਵਾ ਮੁਕਤ ਪਟਵਾਰੀ ਮੱਖਣ ਲਾਲ ਅਟਵਾਲ ਆਦਿ ਸਮੇਤ ਹੋਰ ਵੀ ਕਲਮਕਾਰ ਹਾਜ਼ਰ ਸਨ। 

LEAVE A REPLY

Please enter your comment!
Please enter your name here