ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਨੇ ਵਿਧਾਨ ਡਾ. ਭੀਮਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਵਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮਰਾਓ ਅੰਬੇਡਕਰ ਦਾ ਜਨਮ ਦਿਹਾੜਾ ਕਪੂਰਥਲਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਲਾ ਪ੍ਰਧਾਨ ਮੁਕੇਸ਼ ਕਸ਼ਿਅਪ ਦੀ ਪ੍ਰਧਾਨਗੀ ਹੇਠ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮਰਾਓ ਅੰਬੇਡਕਰ ਦੀ ਫੋਟੋ ਤੇ ਫੁੱਲਾਂ ਦੇ ਹਾਰ ਪਹਿਨਾਕੇ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ

Advertisements

ਇਸ ਮੌਕੇ ਜਿਲਾ ਪ੍ਰਧਾਨ ਮੁਕੇਸ਼ ਕਸ਼ਿਅਪ ਨੇ ਸ਼ਿਵ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਭੀਮਰਾਓ ਅੰਬੇਡਕਰ ਦਾ ਜੀਵਨ ਸੰਘਰਸ਼ ਭਰਿਆ ਹੀ ਰਿਹਾ ਕਿਉਂਕਿ ਓਹਨਾ ਦੇ ਸਮੇ ਚ ਜਾਤੀਵਾਦ ਦਾ ਬੋਲਬਾਲਾ ਸੀ ਅਨੁਸੂਚਿਤ ਜਾਤੀ ਦਾ ਇਨਸਾਨ ਉਚੇਰੀ ਪੜਾਈ ਲਿਖਾਈ ਨਹੀਂ ਕਰਦਾ ਸੀ ਬਲਕਿ ਹਮੇਸ਼ਾ ਐਸ ਸੀ ਸਮਾਜ ਦੇ ਬੰਦਿਆ ਨਾਲ ਵਿਤਕਰਾ ਹੁੰਦਾ ਸੀ ਬਾਬਾ ਸਾਹਿਬ ਨੇ ਵੱਡੀ ਲੜਾਈ ਲੜ ਕੇ ਸਾਰਿਆਂ ਨੂੰ ਸਮਾਨ ਅਧਿਕਾਰ ਦਿਵਾਏ ਬਾਬਾ ਸਾਹਿਬ ਸਦਕਾ ਹੀ ਅੱਜ ਸਾਰੇ ਲੋਕ ਇਕ ਸਮਾਨ ਜਿੰਦਗੀ ਜੀਅ ਰਹੇ ਹਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਰਹਿਤ ਜੀਵਨ ਜਿਉਣਾਂ ਚਾਹੀਦਾ ਹੈ ਇਸ ਮੌਕੇ ਜਿਲਾ ਉਪ ਪ੍ਰਧਾਨ ਸੁਨੀਲ ਸਹਿਗਲ,ਸ਼ਹਿਰੀ ਸਕੱਤਰ ਪ੍ਰਵੀਨ ਕੁਮਾਰ,ਰਾਜਵੀਰ ਸਿੰਘ,ਰਿਆਨ ਅਲੀ,ਲਵਜੀਤ ਸਿੰਘ, ਰਿਸ਼ੀਪਾਲ ਸਿੰਘ, ਮਹੇਸ਼ ਕੁਮਾਰ, ਮੁਹੰਮਦ ਰਫੀ, ਸਮੀਰ, ਅਜੈ, ਬਬਲੂ, ਅਜੀਤ ਆਦਿ ਹਾਜ਼ਿਰ ਸਨ

LEAVE A REPLY

Please enter your comment!
Please enter your name here