ਸ਼ੁੱਧ ਤੇ ਹਰਿਆ-ਭਰਿਆ ਵਾਤਾਵਰਣ ਸਿਰਜਣ ਵਿਚ ਰੁੱਖਾਂ ਦਾ ਅਹਿਮ ਰੋਲ: ਕੰਬੋਜ

ਫਾਜ਼ਿਲਕਾ,(ਦ ਸਟੈਲਰ ਨਿਊਜ਼)। ਸੇਵਾ ਕੇਂਦਰ ਵੱਲੋਂ ਪੌਦਾ ਲਗਾਉਣ ਦੀ ਮੁਹਿੰਮ ਦੀ ਲਗਾਤਾਰਤਾ ਵਿਚ ਅੱਜ ਨਗਰ ਕੌਂਸਲ ਜਲਾਲਾਬਾਦ ਵਿਖੇ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ਼ ਵੱਲੋਂ ਪੌਦਾ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੁੱਧ ਤੇ ਹਰਿਆ—ਭਰਿਆ ਵਾਤਾਵਰਣ ਸਿਰਜਣ ਵਿਚ ਅਹਿਮ ਰੋਲ ਅਦਾ ਕਰਦੇ ਹਨ।

Advertisements

ਜ਼ਲਾਲਾਬਾਦ ਵਿਧਾਇਕ ਗੋਲਡੀ ਕੰਬੋਜ਼ ਨੇ ਸੇਵਾ ਕੇਂਦਰ ਵੱਲੋਂ ਪੌਦਾ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਧਦੀ ਗਰਮੀ ਦੇ ਪ੍ਰਭਾਵ ਨੂੰ ਰੋਕਣ ਲਈ ਸਾਡਾ ਆਲਾ—ਦੁਆਲਾ ਹਰਿਆ ਭਰਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੁੱਖ ਹੋਣ ਨਾਲ ਗਰਮੀ ਦੀ ਤਪਸ਼ *ਚ ਕਮੀ ਆਉਂਦੀ ਹੈ ਤੇ ਵਾਤਾਵਰਣ ਵੀ ਠੰਡਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਹੋਣ ਨਾਲ ਜਿਥੇ ਸ਼ੁੱਧ ਹਵਾ ਦੀ ਪ੍ਰਾਪਤੀ ਹੁੰਦੀ ਹੈ ਉਥੇ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਪੋਦੇ ਲਗਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਸਾਂਭ—ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੌਦੇ ਰੁਖ ਦਾ ਰੁਪ ਧਾਰਕੇ ਸਾਨੂੰ ਛਾਂ ਪ੍ਰਦਾਨ ਕਰਨਗੇ ਤੇ ਸ਼ੁੱਧ ਆਕਸੀਜਨ ਵੀ ਮੁਹੱਈਆ ਕਰਵਾਉਣਗੇ ਜਿਸ ਨਾਲ ਅਸੀ ਬਿਮਾਰੀਆਂ ਤੋਂ ਛੁਟਕਾਰਾ ਪਾਵਾਂਗੇ ਤੇ ਤੰਦਰੁਸਤ ਰਹਾਂਗੇ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਨਾਲ ਹਰਿਆਲੀ ਤਾਂ ਹੁੰਦੀ ਹੈ ਸਗੋਂ ਉਹ ਥਾਂ ਵੀ ਖੁਬਸੂਰਤ ਲਗਣ ਲਗ ਜਾਂਦੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਨਾਗਰਿਕ ਨੂੰ ਪੌਦਾ ਲਗਾਉਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਏ.ਡੀ.ਐਮ. ਅਨਮੋਲ ਗਾਭਾ ਤੇ ਨਗਰ ਕੌਂਸਲ ਜਲਾਲਾਬਾਦ ਦੇ ਸੇਵਾ ਕੇਂਦਰ ਟਾਈਪ 2 ਦਾ ਸਟਾਫ ਮੌਜੂਦ ਸੀ।

LEAVE A REPLY

Please enter your comment!
Please enter your name here