ਈਦ ਮੁਸਲਮਾਨ ਭਾਈਚਾਰੇ ਦਾ ਸਭ ਤੋਂ ਪਵਿੱਤਰ ਧਾਰਮਿਕ ਤਿਉਹਾਰ: ਮੌਲਵੀ ਸ਼ੇਖ ਮਨਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਈਦ ਮੁਸਲਮਾਨ ਭਾਈਚਾਰੇ ਦਾ ਸਭ ਤੋਂ ਪਵਿੱਤਰ ਧਾਰਮਿਕ ਤਿਉਹਾਰ ਹੈ । ਈਦ ਦੇ ਦਿਨ ਮਸਜਿਦਾਂ ਵਿੱਚ ਨਮਾਜ਼ ਪੜ੍ਹਨ ਵਾਲਿਆਂ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ । ਇਸ ਦਿਨ ਦੀ ਨਮਾਜ਼ ਲਈ ਮਸਜਿਦਾਂ ਵਿੱਚ ਖਾਸ ਪ੍ਰਬੰਧ ਕੀਤੇ ਜਾਂਦੇ ਹਨ ਤਾਕਿ ਨਮਾਜ਼ ਪੜ੍ਹਨ ਵਾਲਿਆਂ ਨੂੰ ਕੋਈ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਏ । ਨਮਾਜ਼ ਅਦਾ ਕਰਨ ਤੋਂ ਬਾਅਦ ਸਾਰੇ ਇੱਕ ਦੂਸਰੇ ਦੇ ਗਲੇ ਮਿਲਦੇ ਹਨ ਅਤੇ ਇੱਕ ਦੂਸਰੇ ਨੂੰ ਈਦ ਦੀ ਵਧਾਈ ਦਿੰਦੇ ਹਨ ।
ਪੁਰਾਣੀ ਕਨਕ ਮੰਡੀ ਵਿਖੇ ਅਹਿਮਦੀਆ ਮੁਸਲਿਮ ਮਸਜਿਦ ਵਿੱਚ ਸੁਮਲਿਮ ਭਾਈਚਾਰੇ ਨੇ ਬੜੀ ਸ਼ਾਨ ਨਾਲ ਈਦ ਦਾ ਤਿਉਹਾਰ ਮਨਾਇਆ । ਈਦ ਦੀ ਨਮਾਜ਼ ਮੌਲਵੀ ਸ਼ੇਖ ਮਨਾਨ ਨੇ ਪੜ੍ਹਾਈ । ਨਮਾਜ਼ ਤੋਂ ਬਾਅਦ ਈਦ ਦਾ ਖੁਤਬਾ (ਅਭਿਭਾਸ਼ਣ) ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਈਦ ਮੁਸਲਮਾਨ ਭਾਈਚਾਰੇ ਦਾ ਸਭ ਤੋਂ ਪਵਿੱਤਰ ਤਿਉਹਾਰ ਹੈ ਜਿਸ ਨੂੰ ਪੂਰੀ ਦੁਨੀਆਂ ਵਿੱਚ ਮੁਸਲਿਮ ਧਰਮ ਜਾਂ ਭਾਈਚਾਰੇ ਦੇ ਲੋਕ ਧੁਮ-ਧਾਮ ਨਾਲ ਮਨਾਉਂਦੇ ਹਨ । ਈਦ ਤੋਂ ਪਹਿਲਾਂ 30 ਦਿਨਾਂ ਤੱਕ ਰਮਜ਼ਾਨ ਦਾ ਪਵਿੱਤਰ ਮਹੀਨਾ ਹੁੰਦਾ ਹੈ, ਜਿਸ ਵਿੱਚ ਸਾਰੇ ਮੁਸਲਮਾਨ ਵਰਤ / ਰੋਜ਼ਾ ਰੱਖਦੇ ਹਨ। ਰਮਜ਼ਾਨ ਦੇ ਮਹੀਨੇ ਦੌਰਾਨ ਮੁਸਲਮਾਨ ਮਨ ਅਤੇ ਸ਼ਰੀਰ ਦੇ ਲਈ ਅਸੁੱਧ ਮੰਨੀਆਂ ਜਾਣ ਵਾਲੀਆਂ ਚੀਜਾਂ ਤੋਂ ਦੂਰ ਰਹਿਣ ਦਾ ਸਖ਼ਤ ਯਤਨ ਕਰਦੇ ਹਨ । ਈਦ ਦਾ ਤਿਉਹਾਰ ਧਾਰਮਿਕ ਅਤੇ ਸਮਾਜਿਕ ਦੋਨਾਂ ਜੀ ਰੂਪਾਂ ਤੋਂ ਬਹੁਤ ਵਿਸ਼ੇਸ਼ ਹੈ ।

Advertisements

ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਮਨਾਏ ਜਾਣ ਵਾਲੇ ਇਸ ਜਸ਼ਨ ਦੇ ਤਿਉਹਾਰ ਨੂੰ ਪੂਰੀ ਦੁਨੀਆਂ ਦੇ ਮੁਸਲਮਾਨਾਂ ਵਲੋਂ ਬਹੁਤ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਹ ਪਰਵ ਸਮਾਜਿਕ ਏਕਤਾ ਅਤੇ ਭਾਈਚਾਰੇ ਨੂੰ ਵਧਾਉਣ ਵਿੱਚ ਵੀ ਆਪਣੇ ਯੋਗਦਾਨ ਦਿੰਦਾ ਹੈ । ਇਸ ਪਰਵ ਦਾ ਇਹ ਧਰਮ-ਨਿਰਪੱਖ ਰੂਪ ਹੀ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਤਿਉਹਾਰ ਵੱਲ ਆਕਰਸ਼ਿਤ ਕਰਦਾ ਹੈ। ਈਦ ਦੇ ਪਰਵ ਦਾ ਇਹੀ ਪ੍ਰੇਮ ਵਿਵਹਾਰ ਇਸ ਪਰਵ ਦੀ ਖਾਸੀਅਤ ਹੈ, ਜੋ ਕਿ ਸਮਾਜ ਵਿੱਚ ਪਿਆਰ ਅਤੇ ਭਾਈਚਾਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸਤੋਂ ਬਾਅਦ ਮੌਲਵੀ ਸ਼ੇਖ ਮਨਾਨ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਈਦ ਦੀ ਵਧਾਈ ਦਿੱਤੀ । ਅਖੀਰ ਵਿੱਚ ਵਿਸ਼ਵਸ਼ਾਂਤੀ ਲਈ ਦੁਆ ਕੀਤੀ ਤੇ ਉਸਦੇ ਬਾਅਦ ਸਾਰੇ ਉੱਠ ਕੇ ਇੱਕ ਦੂਸਰੇ ਦੇ ਗਲੇ ਮਿਲੇ ਤੇ ਈਦ ਦੀਆਂ ਵਧਾਈਆਂ ਦਿੱਤੀਆਂ । ਮਸਜਿਦ ਵਿੱਚ ਅੋਰਤਾਂ ਲਈ ਵੀ ਨਮਾਜ਼ ਪੜ੍ਹਨ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸੱਦਾਮ ਹੁਸੈਨ, ਮੁਹੰਮਦ ਰੁਸਤਮ, ਮੁਹੰਮਦ ਮੰਸੂਰ, ਇਬਰਾਹੀਮ, ਜਾਵੇਦ, ਸਮੀਰ ਅਲੀ, ਵਲੀਦ ਅਹਿਮਦ ਅਦਿ ਮੌਜੂਦ ਸਨ । ਅਸਲ ਵਿੱਚ ਇਸ ਪਰਵ ਨੇ ਕਈ ਧਰਮਾਂ ਅਤੇ ਸੰਪਰਦਾਵਾਂ ਦੇ ਵਿੱਚ ਭਾਈਚਾਰੇ ਅਤੇ ਏਕਤਾ ਨੂੰ ਵਧਾਉਣ ਦਾ ਵੀ ਕੰਮ ਕੀਤਾ ਹੈ ।

LEAVE A REPLY

Please enter your comment!
Please enter your name here