ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਗੜਸ਼ੰਕਰ ਡਵੀਜਨ ਵੱਲੋਂ ਮੰਗਾਂ ਨੂੰ ਲੈ ਕੇ ਕੀਤਾ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟਰਾਂਸਕੋ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਦੇ ਗੜਸ਼ੰਕਰ ਡਵੀਜਨ ਵੱਲੋਂ ਠੇਕੇ ਤੇ ਰਖੇ ਹੋਏ ਕਾਮਿਆ ਦੀਆ ਤਨਖਾਹਾ ਦੀ ਅਦਾਇਗੀ ਸਮੇਂ ਸਿਰ ਨਹੀ ਕੀਤੀ ਜਾ ਰਹੀ। ਬਿਜਲੀ ਬੋਰਡ ਦੇ ਓਚ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦਸਣ ਦੇ ਬਾਵਜੂਦ ਓਹਨਾਂ ਵਲੋਂ ਕੋਈ ਹੱਲ ਨਹੀ ਕੀਤਾ ਜਾ ਰਿਹਾ ਸਗੋਂ ਗੜਸ਼ੰਕਰ ਦੇ ਨਿਗਰਾਨ ਇੰਜੀਨੀਅਰ ਵੱਲੋਂ ਸੀ.ਐਚ.ਬੀ ਕਾਮਿਆ ਨੂੰ ਗ਼ੈਰ ਹਾਜ਼ਰੀਆਂ ਲਗਉਣ ਦਾ ਡਰਾਵਾ ਦਿਤਾ ਜਾ ਰਿਹਾ ਹੈ। ਗੜਸ਼ੰਕਰ ਦੇ ਸਾਰੇ ਸੀ ਐਚ ਬੀ ਕਾਮਿਆ ਨੂੰ ਸਮੇਂ ਸਿਰ ਤਨਖਾਹਾ ਨਾ ਮਿਲਣ ਕਾਰਨ ਬੋਹਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਓਪ ਮੁੱਖ ਇੰਜੀਨੀਅਰ ਨਾਲ ਸਾਡਿਆ ਮੀਟਿੰਗਾਂ ਵਿ ਹੋਇਆ ਸੀ ਪਰ ਬਿਜਲੀ ਬੋਰਡ ਵਲੋ ਸਾਡੀਆਂ ਮੰਗਾਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਇਸ ਮੀਟਿੰਗ ਵਿੱਚ ਠੇਕੇਦਾਰ ਇੰਦਰਜੀਤ ਬਜਾਜ ਜੋ ਕਿ ਜਲੰਧਰ ਦਾ ਵਾਸੀ ਹੈ।

Advertisements

ਓਸ ਵਲੋਂ ਵੀ ਸਾਡੀਆਂ ਮੰਗਾਂ ਦਾ ਹਲ ਨਹੀ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਗਲਬਾਤ ਦੇ ਦੌਰਾਨ ਇੰਦਰਜੀਤ ਬਜਾਜ ਕੰਪਨੀ ਵੱਲੋਂ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਹਰੇਕ ਮਹੀਨੇ ਦੇ 10 ਤਰੀਕ ਨੂੰ ਸਾਰੇ ਸੀ ਐਚ ਬੀ ਕਾਮਿਆ ਦੀਆ ਤਨਖਾਹਾ ਓਹਨਾਂ ਦੇ ਖਾਤਿਆ ਵਿਚ ਪਾ ਦਿੱਤੀਆ ਜਾਣਗੀਆ ਪਰ ਠੇਕੇਦਾਰ ਇੰਦਰਜੀਤ ਬਜਾਜ ਅਪਣੇ ਵਾਦਿਆ ਤੋ ਪਾਸਾ ਵੱਟ ਰਿਹਾ ਹੈ ਤੇ ਨਾਲ ਨਾਲ ਬਿਜਲੀ ਬੋਰਡ ਦੇ ਓਚ ਅਧਿਕਾਰੀ ਵਿ ਇਹਨਾ ਮੀਟਿੰਗਾਂ ਤੋ ਪਾਸਾ ਵਟ ਰਹੇ ਹਨ। ਪਿਛਲੇ ਧਰਨਿਆਂ ਦੌਰਾਨ ਦੇ ਕਾਮਿਆ ਦੇ ਗੈਰ ਕਾਨੂੰਨੀ ਢੰਗ ਨਾਲ ਬਿਜਲ ਬੋਰਡ ਤੇ ਠੇਕੇਦਾਰ ਵਲੋ ਸਾਡੇ ਕਾਮਿਆ ਦੇ ਪੈਸੇ ਕੱਟੇ ਗਏ ਹਨ। ਹੁਸ਼ਿਆਰਪੁਰ ਦੇ ਓਪ ਮੁੱਖ ਇੰਜੀਨੀਅਰ ਵਲੋਂ ਮੀਟਿੰਗ ਦਾ ਸੱਦਾ ਦਿਤਾ ਗਿਆ ਸੀ ਤੇ ਮੀਟਿੰਗ ਵਿੱਚ ਸਾਡਿਆ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ ਤੇ ਓਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਸੀ ਐਚ ਬੀ ਕਾਮਿਆ ਦੀਆ ਤਨਖਾਹਾ 10 ਤਰੀਕ ਨੂੰ ਪੈ ਜਾਨ ਦਾ ਫੈਸਲਾ ਹੋਇਆ ਸੀ ਪਰ ਠੇਕੇਦਾਰ ਤੇ ਮੈਨਜਮੈਂਟ ਇਸ ਫੈਸਲੇ ਤੋ ਪਾਸਾ ਵੱਟ ਰਿਹਾ ਹੈ। ਸਾਡਿਆ ਮੰਗਾਂ ਨੂੰ ਲੈ ਕੇ ਕੋਇ ਧਿਆਨ ਨਹੀ ਦਿਤਾ ਗਿਆ ਤਾ ਸਾਡੀ ਜਥੇਬੰਦੀ ਸੰਘਰਸ਼ ਕਰਨ ਨੂੰ ਤਿਆਰ ਰਹੇਗੀ।

LEAVE A REPLY

Please enter your comment!
Please enter your name here