ਇੰਡਸਟਰੀ ਏਰੀਏ ਵਿੱਚ ਤੇਲ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ, ਮੌਕੇ ਤੇ ਪਹੁੰਚੀ ਫਾਇਰ ਬਿ੍ਰਗੇਡ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼), ਸਮੀਰ ਸੈਣੀ/ਗੁਰਜੀਤ ਸੋਨੂੰ। ਹੁਸ਼ਿਆਰਪੁਰ ਜਲੰਧਰ ਰੋਡ ਤੇ ਆਈਟੀਆਈ ਦੇ ਸਾਹਮਣੇ ਇੱਕ ਤੇਲ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਅੱਗ ਵਿੱਚੋ ਨਿਕਲਣ ਵਾਲੇ ਕਾਲੇ ਧੂੰਏ ਨਾਲ ਹੁਸ਼ਿਆਰਪੁਰ ਤੇ ਕਾਲੇ ਬਦਲਾਂ ਦੀ ਇੱਕ ਪਰਤ ਬਣ ਗਈ। ਜਾਣਕਾਰੀ ਮਿਲਦੇ ਹੀ ਫਾਇਰ ਬਿ੍ਰਗੇਰ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਕਾਬੂ ਪਾਉਣ ਲਈ ਫਾਇਰ ਬਿ੍ਰਗੇਡ ਨੂੰ ਬਹੁਤ ਮਿਹਨਤ ਕਰਨੀ ਪਈ।

Advertisements

ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਇਹ ਗੋਦਾਮ ਮਿੱਟੀ ਦਾ ਤੇਲ ਜਾਂ ਇੰਡਸਟਰੀ ਵਿੱਚ ਵਰਤੇ ਜਾਣ ਵਾਲੇ ਤੇਲ ਦਾ ਦੱਸਿਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਫਾਇਰ ਬਿ੍ਰਗੇਰ ਦੀ ਮੱਦਦ ਨਾਲ ਆਮ ਲੋਕਾਂ ਦੀ ਮੱਦਦ ਨਾਲ ਗੋਦਾਮ ਦੇ ਗੇਟ ਨੂੰ ਤੋੜ ਕੇ ਅੰਦਰ ਦਾਖਿਲ ਹੋਣ ਦੀਆ ਕੋਸਿਸ਼ਾ ਕੀਤੀਆ ਜਾ ਰਹੀਆ ਸਨ।

ਇੰਡਸਟਰੀ ਤਾਜਾ ਜਾਣਕਾਰੀ ਅਨੁਸਾਰ ਫਾਇਰ ਬਿ੍ਰਗੇਡ ਵਲੋਂ ਕੜੀ ਮਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ ਸੀ। ਇਸ ਦੌਰਾਨ ਡੀਐਸਪੀ ਪਲਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਸਨ ਅਤੇ ਉਹਨਾਂ ਨੇ ਮਾਲਿਕ ਨੂੰ ਮੌਕੇ ਤੇ ਬੁਲਾਇਆ। ਮੌਕੇ ਤੇ ਪਹੁੰਚੇ ਫੈਕਟਰੀ ਦੇ ਅਨਿਲ ਗੋਇਲ ਨੇ ਦੱਸਿਆ ਕਿ ਉਹਨਾਂ ਦੀ ਬਰੋਜਾ ਤਾਰਪੀਨ ਦਾ ਕੰਮ ਹੈ ਅਤੇ ਅੱਗ ਲੱਗਣ ਨਾਲ ਉਹਨਾਂ ਦਾ ਕਰੀਬ 20-25 ਲੱਖ ਦਾ ਨੁਕਸਾਨ ਹੋਇਆ। ਅੱਗ ਲੱਗਣ ਕਾਰਣ ਗੋਦਾਮ ਦੇ ਨਾਲ ਹੀ ਸਥਿਤ ਵਿਨਾਇਕ ਇੰਡਸਟਰੀ ਜੋਕਿ ਕਬਜੇ ਅਤੇ ਹਾਰਡਵੇਅਰ ਦਾ ਸਮਾਨ ਬਣਾਉਂਦੇ ਹਨ, ਦਾ ਵੀ ਕਾਫੀ ਨੁਕਸਾਨ ਹੋਇਆ। ਫੈਕਟਰੀ ਦੇ ਮਾਲਿਕ ਸੁਮਿਤ ਗੁਪਤਾ ਵਲੋਂ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਕਰੀਬੀ ਨੇ ਦੱਸਿਆ ਕਿ ਗੋਦਾਮ ਵਿੱਚ ਅੱਗ ਲੱਗਣ ਨਾਲ ਉਹਨਾਂ ਦੀ ਫੈਕਟਰੀ ਵੀ ਅੱਗ ਦੀ ਚਪੇਟ ਵਿੱਚ ਆ ਗਈ ਜਿਸ ਨਾਲ ਉਹਨਾਂ ਦਾ ਵੀ ਲੱਖਾ ਦੇ ਹਿਸਾਬ ਨਾਲ ਨੁਕਸਾਨ ਹੋਇਆ ਜਿਸਦਾ ਅੰਦਾਜਾ ਲਗਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here