ਪਵਨ ਗੁਰੂ ਨੇ ਕਰਤਾਰ ਸਿੰਘ ਸਰਾਭਾ, ਕੂਕਾ ਲਹਿਰ ਨਾਟਕ ’ਚ ਗੋਰੇ ਦਾ ਕਿਰਦਾਰ ’ਚ ਸਟੇਜ ’ਤੇ ਪਾਈ ਜਾਨ

ਜਦੋਂ ਵੀ ਅਸੀਂ ਗੁਰਸ਼ਰਣ ਸਿੰਘ ਜਿਨਾਂ ਨੂੰ ਅਸੀਂ ਭਾਈ ਮੰਨਾ ਸਿੰਘ ਦੇ ਨਾਮ ਨਾਲ ਜਾਣਦੇ ਹਾਂ ਦਾ ਜ਼ਿਕਰ ਕਰਦੇ ਹਾਂ ਤਾਂ ਆਪਣੇ ਆਪ ਹੀ ਰੰਗ ਮੰਚ ਤੇ ਨਾਟਕਾਂ ਦਾ ਖਿਆਲ ਆਪਣੇ ਆਪ ਮੰਨ ਵਿਚ ਆ ਜਾਂਦਾ ਹੈ। ਉਨਾਂ ਦੇ ਨਾਟਕਾਂ ਨੂੰ ਦੇਖ ਕੇ ਲੋਕ ਇਸ ਤਰਾਂ ਮਹਿਸੂਸ ਕਰਦੇ ਸਨ ਕਿ ਨਾਟਕ ਮੇਰੀ ਹੀ ਜਿੰਦਗੀ ’ਤੇ ਬਣਿਆ ਹੋਇਆ ਹੈ। ਇਹੋ ਜਿਹਾ ਇਕ ਨਾਮ ਹੈ ਪਵਨ ਗੁਰੂ ਜੋ ਕਿ ਰੰਗ ਮੰਚ ਦੀ ਦੁਨੀਆਂ’ਚ ਅਲੱਗ ਮੁਕਾਮ ਹਾਸਲ ਕਰਕੇ ਰੰਗ ਮੰਚ ਦੇ ਅਸਮਾਨ ’ਤੇ ਮਾਂ ਮਨਪ੍ਰੀਤ ਕੌਰ ਅਤੇ ਪਿਤਾ ਨਿਰਮਲ ਚੰਦ ਦੇ ਅਸ਼ੀਰਵਾਦ ਨਾਲ ਚਮਕਦਾ ਹੋਇਆ ਸਿਤਾਰਾ ਬਣ ਕੇ ਚਮਕ ਰਿਹਾ ਹੈ। ਪਵਨ ਗੁਰੂ ਤਹਿਸੀਲ ਫਿਲੌਰ ਤੇ ਜਲੰਧਰ ਜਿਲੇ ਦੇ ਇਕ ਪਿੰਡ ਮਸਾਣੀ ਦਾ ਰਹਿਣ ਵਾਲਾ ਹੈ।

Advertisements

ਬਾਹਰਵੀਂ ਜਮਾਤ ਦੇ ਬਾਅਦ ਕ੍ਰਿਕਟ ’ਚ ਅੰਡਰ 19 ਦੇ ਵਿਚ ਸਟੇਟ ਤੱਕ ਖੇਡਣ ਦੇ ਬਾਅਦ ਰਿਸ਼ਤੇ’ਚ ਮਾਮਾ ਲਗਦੇ ਰਣਵੀਰ ਜੋ ਕਿ ਰੰਗ ਮੰਚ ਦੀ ਸਟੇਜ ਤੇ ਕੰਮ ਕਰਦੇ ਸਨ ਨੇ ਪਵਨ ਗੁਰੂ ਨੂੰ ਕਲਾਕਾਰੀ ਦੀ ਚਿੰਗਾਰੀ ਲਗਾਈ ਅਤੇ ਰੰਗ ਮੰਚ ਦੀ ਦੁਨੀਆਂ ’ਚ ਪੈਰ ਰੱਖਣ ਲਈ ਪ੍ਰੇਰਿਆ। ਫਿਰ ਪਵਨ ਗੁਰੂ ਆਜ਼ਾਦ ਰੰਗ ਮੰਚ ਦੀ ਸਟੇਜ ’ਤੇ ਪਹੁੰਚ ਕੇ ਗੁਰੂ ਰਣਜੀਤ ਕੁਮਾਰ ਬਾਂਸਲ ਤੇ ਬੀਬਾ ਕੁਲਵੰਤ ਕੌਰ ਤੋਂ ਕਲਾਕਾਰੀ ਦੀ ਸਿੱਖਿਆ ਹਾਸਲ ਕੀਤਾ ਤੇ ਇਸਦੇ ਇਲਾਵਾ ਬਲਵਿੰਦਰ ਪ੍ਰੀਤ ਪਰਵਾਜ਼ ਰੰਗਮੰਚ ਨਾਲ ਵੀ ਕੰਮ ਕਰ ਰਿਹਾ ਹੈ। ਪਵਨ ਗੁਰੂ ਨੇ ਫਿਰ ਸਟੇਜ ’ਤੇ ਕਾਫੀ ਕਿਰਦਾਰਾਂ’ਚ ਜਾਨ ਪਾ ਕੇ ਕੰਮ ਕੀਤਾ। ਇਨਾਂ ਕਿਰਦਾਰਾਂ ’ਚੋਂ ਕਰਤਾਰ ਸਿੰਘ ਸਰਾਭਾ, ਕੂਕਾ ਲਹਿਰ ਨਾਟਕ ’ਚ ਗੋਰੇ ਦਾ ਕਿਰਦਾਰ,ਸ਼ਹੀਦ ਸੁਖਦੇਵ ਮੋਹਿਰੀ ਸਨ। ਇਸ ਤੋਂ ਬਾਅਦ ਫਿਰੋਜ ਖਾਨ, ਰਣਜੀਤ ਰਾਣਾ, ਅਮਰਿੰਦਰ ਬੋਬੀ, ਲੈਹਿੰਬਰ ਹੁਸੈਨਪੁਰੀ, ਗੁਰਬਖਸ਼ ਸ਼ੌਕੀ ਦੇ ਗਾਣਿਆਂ ਦੇ ਵਿਚ ਕੰਮ ਕੀਤਾ।

ਇਸ ਤੋਂ ਇਲਾਵਾ ਵੱਡੀ ਫਿਲਮ ਦਲਦਲ ਅਤੇ ਸਾਰਟ ਫਿਲਮਾਂ ਅਹਿਸਾਸ,ਪੁੱਤ ਮਿੱਠੜੇ ਮੇਵੇ, ਦਿਲ ਦੀ ਗੱਲ ਆਦਿ ’ਚ ਵੀ ਕੰਮ ਕੀਤਾ ਹੈ। ਪਵਨ ਗੁਰੂ ਜਦੋਂ ਵੀ ਸਟੇਜ ’ਤੇ ਕਿਰਦਾਰ ਨੂੰ ਨਿਭਾਉਂਦਾ ਹੈ ਤਾਂ ਉਸ ਕਿਰਦਾਰ ਦੇ ਵਿਚ ਪੂਰੀ ਤਰਾਂ ਰਚ ਜਾਂਦਾ ਹੈ। ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ’ਚ ਸ਼ਾਮਲ ਕੇਵਲ ਧਾਲੀਵਾਲ ਨੂੰ ਪਵਨ ਗੁਰੂ ਆਪਣਾ ਆਦਰਸ਼ ਮੰਨਦੇ ਹਨ। ਜਦੋੋ ਰੰਗ ਮੰਚ ਦੀ ਸਟੇਜ ’ਤੇ ਕੰਮ ਕਰਦੇ ਹਨ ਤਾਂ ਪਵਨ ਗੁਰੂ ਉਨਾਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ। ਕੇਵਲ ਧਾਲੀਵਾਲ ਰੰਗ ਮੰਚ ਤੇ ਫਿਲਮੀ ਦੁਨੀਆਂ ਦਾ ਵੱਡਾ ਨਾਮ ਹਨ। ਪਵਨ ਗੁਰੂ ਨੇ ਆਪਣੀ ਰੰਗ ਮੰਚ ਦੀ ਜਿੰਦਗੀ ਦੇ ਬਾਰੇ ’ਚ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਪਹਿਲਾਂ ਨਾਟਕਾਂ ’ਚ ਕੰਮ ਕਰਦੇ ਕਰਦੇ ਪੈਰ ਥੋੜੇ ਥਿੜਕੇ ਵੀ ਸਨ ਪਰੰਤੂ ਜਦੋਂ ਇਕ ਵਾਰ ਉਸਦੀ ਮਾਤਾ ਮਨਪ੍ਰੀਤ ਕੌਰ ਤੇ ਪਿਤਾ ਨਿਰਮਲ ਚੰਦ ਜੀ ਆਜ਼ਾਦ ਰੰਗ ਮੰਚ ਦੇ ਥਿਏਟਰ ’ਚ ਨਾਟਕ ਦੇਖਣ ਆਏ ਅਤੇ ਬਾਅਦ ’ਚ ਸ਼ਾਬਾਸ਼ੀ ਦਿੱਤੀ ਨੇ ਰੰਗ ਮੰਚ ’ਚ ਉਨਾਂ ਨੂੰ ਹਿੰਮਤ ਦਿੱਤੀ ਅਤੇ ਮੇਰਾ ਹੌਸਲਾ ਪਹਿਲਾਂ ਨਾਲੋਂ ਵੀ ਦੋਗੁਣਾਂ ਕਰ ਦਿੱਤਾ, ਜਿਸ ਬਾਅਦ ਪਵਨ ਗੁਰੂ ਨੇ ਫਿਰ ਪਿਛੇ ਮੁੜ ਕੇ ਨਹੀਂ ਦੇਖਿਆ। ਇਸ ਦੌਰਾਨ ਜਦੋਂ ਨਾਟਕ ਦੇ ਬਾਅਦ ਮਾਪਿਆਂ ਦੇ ਨਾਲ ਪਵਨ ਗੁਰੂ ਨੂੰ ਜਦੋਂ ਸਨਮਾਨਿਤ ਕੀਤਾ ਗਿਆ ਤਾਂ ਲੋਕਾਂ ਵਲੋਂ ਦਿੱਤੇ ਗਏ ਪਿਆਰ ਨੇ ਰੰਗਮੰਚ ਦੀ ਦੁਨੀਆਂ ਦਾ ਕਰਜ਼ਦਾਰ ਬਣਾ ਦਿੱਤਾ, ਜਿਸਦਾ ਕਰਜ਼ਾ ਮੈਂ ਕਦੇਂ ਵੀ ਉਤਾਰ ਨਹੀਂ ਸਕਦਾ। ਪਵਨ ਗੁਰੂ ਦੀ ਜਿੰਦਗੀ ’ ਚ ਕਈ ਦੋਸਤ ਅਜੈ ਕੁਮਾਰ, ਖੁਸ਼ਵੰਤ , ਭਾਰਤ ਤੇ ਨਰੇਸ਼ ਕੁਮਾਰ ਜਿਸਨੇ ਉਸਦੇ ਮਾੜੇ ਤੇ ਚੰਗੇ ਸਮੇਂ ’ਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ।

ਜਦੋਂ ਸ਼ੁਰੂਆਤ ਦੇ ਵਿਚ ਪਵਨ ਗੁਰੂ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਜਿਥੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਥੇ ਨਾਲ ਇਹੋਂ ਜਿਹੇ ਲੋਕ ਵੀ ਮਿਲੇ ਜਿਨਾਂ ਨੇ ਪਵਨ ਗੁਰੂ ਦੇ ਰਾਹਾਂ ’ਚ ਕੰਢੇ ਵਿਛਾਉਣ ਦਾ ਕੰਮ ਵੀ ਕੀਤਾ ਲੇਕਿਨ ਮਾਤਾ ਪਿਤਾ ਦੀ ਦਲੇਰੀ ਤੇ ਹੌਂਸਲੇ ਦੇ ਸਦਕਾ ਉਨਾਂ ਕੰਢਿਆਂ ਭਰੇ ਰਸਤੇ ’ਤੇ ਵੀ ਪਵਨ ਗੁਰੂ ਚਲਦਾ ਰਿਹਾ ਅਤੇ ਹੁਣ ਉਹੀ ਲੋਕ ਪਵਨ ਗੁਰੂ ਤੇ ਉਸਦੇ ਪਰਿਵਾਰ ਨੂੰ ਸਲਾਮ ਕਰਦੇ ਹਨ।
ਧੰਨਵਾਦ ਸਹਿਤ।
ਲੇਖਕ
ਮਨਪ੍ਰੀਤ ਸਿੰਘ ਮੰਨਾ
ਪਿੰਡ ਚਿੱਪੜਾ
ਤਹਿਸੀਲ ਦਸੂਹਾ
ਜਿਲਾ ਹੁਸ਼ਿਆਰਪੁਰ
94177-17095,78148-00439

LEAVE A REPLY

Please enter your comment!
Please enter your name here