ਪੁਲਿਸ ਨੇ ਸਾਈਬਰ ਠੱਗੀ ਦਾ ਸ਼ਿਕਾਰ ਵਿਅਕਤੀ ਦੇ ਪੈਸੇ 8 ਘੰਟਿਆਂ ‘ਚ ਵਾਪਸ ਕਰਵਾਏ

ਪਟਿਆਲਾ ( ਦ ਸਟੈਲਰ ਨਿਊਜ਼)। ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ ਕੁੱਲ 3,07,000/- (3 ਲੱਖ 7 ਹਜ਼ਾਰ ਰੁਪਏ) ਸਾਈਬਰ ਸੈੱਲ ਪਟਿਆਲਾ ਵੱਲੋਂ 8 ਘੰਟਿਆਂ ਵਿੱਚ ਵਾਪਸ ਕਰਵਾਏ ਗਏ।
 ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਦੇ ਸਾਈਬਰ ਹੈਲਪ ਡੈਸਕ ਵਿਖੇ ਸਾਡੀ ਸਾਈਬਰ ਯੂਨਿਟ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕਰਦੀ ਹੈ, ਜੇਕਰ ਕਿਸੇ ਨਾਲ ਵੀ ਕੋਈ ਆਨਲਾਈਨ ਫਰਾਡ ਹੁੰਦਾ ਹੈ ਤਾਂ ਉਨ੍ਹਾਂ ਦੀ ਤੁਰੰਤ ਮਦਦ ਕੀਤੀ ਜਾਂਦੀ ਹੈ। ਇਸੇ ਲੜੀ ਵਿਚ ਪਟਿਆਲਾ ਦੇ ਸਾਈਬਰ ਹੈਲਪ ਡੈਸਕ ਵੱਲੋਂ ਦਰਖਾਸਤ ਕਰਤਾ ਸ਼ੁਭਮ ਵੱਲੋਂ ਮਸੂਲ ਹੋਈ ਦਰਖ਼ਾਸਤ ‘ਤੇ ਤੁਰੰਤ ਕਾਰਵਾਈ ਕਰਦਿਆਂ ਆਨਲਾਈਨ ਠੱਗੀ ਰਾਹੀ ਨਿਕਲੇ ਉਨ੍ਹਾਂ ਦੇ ਸਾਰੇ ਪੈਸੇ 3,07,000/- (3 ਲੱਖ 7 ਹਜ਼ਾਰ ਰੁਪਏ) ਉਨ੍ਹਾਂ ਦੇ ਬੈਂਕ ਖਾਤਾ ਵਿੱਚ ਵਾਪਸ ਕਰਵਾਏ।

Advertisements

ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਈਬਰ ਠੱਗਾ ਵੱਲੋਂ ਦਰਖਾਸਤ ਕਰਤਾ ਦੇ ਬੈਂਕ ਖਾਤੇ ਵਿੱਚੋਂ ਠੱਗੇ ਗਏ ਪੈਸੇ ਰਿਲਾਇੰਸ ਡਿਜ਼ੀਟਲ ਵਿੱਚ ਖਰਚ ਕਿਤੇ ਗਏ ਸਨ ਅਤੇ ਸਾਈਬਰ ਠੱਗਾ ਵੱਲੋਂ ਉਨ੍ਹਾਂ ਪੈਸਿਆਂ ਦੀ ਆਨਲਾਈਨ ਸ਼ਾਪਿੰਗ ਕਰਕੇ ਏਜੀਓ ਸ਼ਾਪਿੰਗ ਐਪ ਵਿੱਚ ਆਡਰ ਪਲੇਸ ਕਿਤੇ ਗਏ ਸਨ, ਸਾਈਬਰ ਹੈਲਪ ਡੈਸਕ ਵੱਲੋਂ ਉਨ੍ਹਾਂ ਆਡਰਾਂ ਨੂੰ ਕੈਂਸਲ ਕਰਵਾਇਆ ਗਿਆ ਅਤੇ ਦਰਖਾਸਤ ਕਰਤਾ ਦੇ ਸਾਰੇ ਪੈਸੇ 8 ਘੰਟਿਆਂ ਵਿੱਚ ਵਾਪਸ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਰਿਫੰਡ ਕਰਵਾਏ ਗਏ।

ਪਟਿਆਲਾ ਪੁਲਿਸ ਵੱਲੋਂ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਨਿੱਜੀ ਜਾਂ ਬੈਂਕ ਸਬੰਧੀ ਜਾਣਕਾਰੀ, ਜਿਵੇਂ ਕਿ ਬੈਂਕ ਦਾ ਖਾਤਾ ਨੰਬਰ, ਡੈਬਿਟ ਕਾਰਡ ਦਾ ਨੰਬਰ, ਸੀ.ਵੀ.ਵੀ. ਨੰਬਰ ਅਤੇ ਸਭ ਤੋਂ ਜ਼ਰੂਰੀ ਓ.ਟੀ.ਪੀ. ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ ਅਤੇ ਨਾਂ ਹੀ ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰੋ, ਸੋਸ਼ਲ ਮੀਡੀਆ ਤੇ ਸੋਚ ਸਮਝ ਕੇ ਦੋਸਤ ਬਣਾਓ, ਕਿਉਂਕਿ ਅਜਿਹੇ ਅਣਜਾਣ ਦੋਸਤ ਅੱਗੇ ਜਾ ਕੇ ਤੁਹਾਡੇ ਨਾਲ ਹੋਣ ਵਾਲੀ ਠੱਗੀ ਦਾ ਕਾਰਨ ਬਣ ਸਕਦੇ ਹਨ। ਜੇਕਰ ਫਿਰ ਵੀ ਆਪ ਨਾਲ ਕੋਈ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ 1930 ਡਾਇਲ ਕਰੋ ਅਤੇ ਆਪਣੀ ਸ਼ਿਕਾਇਤ ਘਰ ਬੈਠੇ ਦਰਜ ਕਰਵਾਓ। ਜੇਕਰ ਕਿਸੇ ਕਾਰਨ ਤੋਂ ਤੁਹਾਡੀ ਕਾਲ ਨਹੀਂ ਲੱਗਦੀ ਤਾਂ ਆਪਣੇ ਨੇੜਲੇ ਸਾਈਬਰ ਹੈਲਪ ਡੈਸਕ ਨੂੰ ਸੰਪਰਕ ਕਰੋ। ਪਟਿਆਲਾ ਪੁਲਿਸ 24 X 7 ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਵਚਨਬੱਧ ਹੈ।

LEAVE A REPLY

Please enter your comment!
Please enter your name here