ਕਪੂਰਥਲਾ ਵਿਚ ਪੱਤਰਕਾਰ ਗੌਰਵ ਮੜੀਆ ਤੇ ਜਾਨਲੇਵਾ ਹਮਲਾ, ਹੋਇਆ ਬਚਾਅ, ਮੋਟਰਸਾਈਕਲ ਦੀ ਕੀਤੀ ਭੰਨਤੋੜ

ਕਪੂਰਥਲਾ ( ਦ ਸਟੈਲਰ ਨਿਊਜ਼)। ਪੱਤਰਕਾਰਾਂ ਨੂੰ ਦੇਸ਼ ਦਾ ਚੌਥਾ ਥੰਭ ਮੰਨਿਆ ਜਾਂਦਾ ਹੈ, ਲੇਕਿਨ ਕਪੂਰਥਲਾ ਵਿਚ ਅਖੀਰ ਕਾਰ ਕਿ ਹੋ ਰਿਹਾ ਹੈ ਐਥੇ ਜਾਂ ਤੇ ਸੀਨੀਅਰ ਪੱਤਰਕਾਰਾ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫੇਰ ਪੱਤਰਕਾਰ ਉਤੇ ਜਾਨਲੇਵਾ ਹਮਲੇ ਕਰਵਾਏ ਜਾਂਦੇ ਹਨ ਕਪੂਰਥਲਾ ਪੁਲਿਸ ਦੀ ਲਾਅ ਐਂਡ ਆਡਰ ਦੀ ਸਥਿਤੀ ਬਿਲਕੁਲ ਵਿਗੜ ਗਈ ਹੈ ਪੱਤਰਕਾਰ ਭਾਈਚਾਰੇ ਦੀ ਜਾਨ ਮਾਲ ਦਾ ਜਿੰਮਾ ਹੁਣ ਰੱਬ ਆਸਰੇ ਹੀ ਚਲ ਰਿਹਾ ਹੈ। ਅਜੇਹਾ ਇੱਕ ਮਾਮਲਾ ਅੱਜ ਕਪੂਰਥਲਾ ਤੋਂ ਸਾਮਣੇ ਆਇਆ ਹੈ। ਜਿਥੇ ਇਕ ਸੀਨਿਅਰ ਪੱਤਰਕਾਰ ਗੌਰਵ ਮੜੀਆ ਅੱਜ ਸਵੇਰੇ ਜਦੋ 9.30 ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਮੰਦਿਰ ਤੋਂ ਮੱਥਾ ਟੇਕਣ ਤੋਂ ਬਾਅਦ ਆਪਣਾ ਦਫਤਰ ਖੋਲਕੇ ਘਰ ਆ ਰਿਹਾ ਸੀ ਤੇ ਕੁਝ ਕਾਰ ਸਵਾਰ ਲੋਕਾਂ ਨੇ ਉਸ ਨੂੰ ਰਸਤੇ ਵਿਚ ਰੋਕ ਲਿਆ ਅਤੇ ਉਸ ਨੂੰ ਉਸ ਦਾ ਨਾਮ ਲੈ ਕੇ ਬਲਾਉਣ ਲੱਗ ਪਏ ਪੀੜਿਤ ਪੱਤਰਕਾਰ ਮੜੀਆ ਨੇ ਸੋਚਿਆ ਕਿ ਨਾਮ ਤੋਂ ਬਲਾਉਣ ਵਾਲਾ ਵਿਅਕਤੀ ਸ਼ਇਦ ਉਸ ਦਾ ਵਾਕਿਫ ਹੀ ਹੋਵੇ ਪੀੜਿਤ ਪੱਤਰਕਾਰ ਨੇ ਆਪਣਾ ਮੋਟਰਸਾਈਕਲ ਰੋਕ ਲਿਆ ਅਤੇ ਉਕਤ ਦੋਸ਼ੀਆਂ ਵਲੋਂ ਗੱਲ ਬਾਤ ਕਰਦੇ ਹੋਏ ਹੀ ਪੀੜਿਤ ਪੱਤਰਕਾਰ ਗੌਰਵ ਮੜੀਆ ਤੇ ਤੇਜਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ।

Advertisements

ਪੀੜਿਤ ਪੱਤਰਕਾਰ ਨੇ ਆਪਣੀ ਜਾਨ ਬਚਾਉਂਦੇ ਹੋਏ ਆਪਣਾ ਮੋਟਰਸਾਈਕਲ ਛੱਡ ਭੱਜ ਗਿਆ ਲੇਕਿਨ ਦੋਸ਼ੀਆਂ ਵਲੋਂ ਉਸ ਦਾ ਬੁਲੇਟ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਭਣ ਤੋੜ ਦਿੱਤਾ ਗਿਆ ਪੀੜਿਤ ਪੱਤਰਕਾਰ ਗੌਰਵ ਮੜੀਆ ਇਸ ਵਕਤ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ ਅਤੇ ਉਸ ਨੇ ਦੱਸਿਆ ਮੇਰਾ ਇਕ ਵਿਵਾਦ ਇਕ ਪੱਤਰਕਾਰ ਭਾਰਤ ਭੂਸ਼ਣ ਨਾਲ ਚੱਲ ਰਿਹਾ ਹੈ ਗੌਰਵ ਮੜੀਆ ਨੂੰ ਸ਼ੱਕ ਹੈ ਕਿ ਇਹ ਸਾਰਾ ਕੰਮ ਪੱਤਰਕਾਰ ਭਾਰਤ ਭੂਸ਼ਣ ਦਾ ਹੀ ਕਰਵਾਇਆ ਗਿਆ ਹੈ ਜੋ ਕਿ ਮਾਨਤਾ ਪ੍ਰਾਪਤ ਵੈੱਬ ਪੋਰਟਲਾਂ ਤੋਂ ਖਾਰ ਖਾਉਂਦਾ ਹੈ। ਉਸ ਨੂੰ ਵੀ ਜਾਲੀ ਦੱਸਦਾ ਹੈ ਇਕ ਅਜਿਹਾ ਮਾਮਲਾ ਇਕ ਹਫਤੇ ਪਹਿਲਾ ਵੀ ਵਾਪਰਿਆ ਹੈ। ਜਿਸ ਵਿੱਚ ਜਲੰਧਰ ਤੋਂ ਛਪਣ ਵਾਲੀ ਅਖਵਾਰ ਦੇ ਦੋ ਪਤਰਕਾਰਾਂ ਨੇ ਕਪੂਰਥਲਾ ਦੇ ਇਕ ਸੀਨਿਅਰ ਪੱਤਰਕਾਰ ਸਾਹਿਲ ਗੁਪਤਾ ਨੂੰ ਇਕ ਝੂਠੇ ਕੇਸ ਵਿਚ ਫਸਾਉਣ ਦੀ ਪੁਰੀ ਕੋਸ਼ਿਸ਼ ਕੀਤੀ ਹੈ ਅਤੇ ਇਸ ਪੱਤਰਕਾਰ ਸਾਹਿਲ ਗੁਪਤਾ ਦੀ ਪੂਰੇ ਸ਼ਹਿਰ ਚ ਮਾਨ ਹਾਣੀ ਕੀਤੀ ਹੈ।

ਜਿਸ ਤੋਂ ਤੰਗ ਆਕੇ ਸਾਹਿਲ ਗੁਪਤਾ ਨੇ ਇਹਨਾਂ ਦੋਨੋ ਪੱਤਰਕਾਰਾਂ ਦੀ ਇਕ ਦਰਖਾਸਤ ਵੀ ਐਸ ਐਸ ਪੀ ਨੂੰ ਦਿੱਤੀ ਹੈ ਅਤੇ ਐਸ ਐਸ ਪੀ ਨੇ ਇਨਸਾਫ ਦਿਵਾਉਣ ਦੇਣ ਦਾ ਪੂਰਾ ਭਰੋਸਾ ਦਿੱਤਾ, ਲੇਕਿਨ ਪੁਲਿਸ ਇਹਨਾਂ ਤੇ ਹਜੇ ਵੀ ਤਰਸ ਖਾ ਰਹੀ ਹੈ ਅੱਜ ਕਪੂਰਥਲਾ ਦੇ ਤਕਰੀਬਨ ਸਾਰੇ ਪੱਤਰਕਾਰ ਸਿਵਲ ਹਸਪਤਾਲ ਵਿਚ ਮੌਜੂਦ ਸ਼ਨ ਅਤੇ ਸਾਰਿਆਂ ਨੇ ਐਸ ਐਸ ਪੀ ਨੂੰ ਅਪੀਲ ਕੀਤੀ ਹੈ ਕਿ ਸਾਜਿਸ਼ ਦਾ ਸ਼ਿਕਾਰ ਹੋ ਰਹੇ ਪੱਤਰਕਾਰਾਂ ਨਾਲ ਇਨਸਾਫ ਕੀਤਾ ਜਾਵੇ ਤੇ ਪੱਤਰਕਾਰ ਗੌਰਵ ਮੜੀਆ ਤੇ ਹਮਲਾ ਕਰਨ ਵਾਲੇ ਆਰੋਪੀਆਂ ਦੀ ਭਾਲ ਕਰਕੇ ਅਤੇ ਆਰੋਪੀਆਂ ਨੂੰ ਭੇਜਣ ਵਾਲੇ ਸਾਜਿਸ਼ ਰਚਣ ਵਾਲਿਆਂ ਦੀ ਭਾਲ ਕਰਕੇ ਗਿਰਫ਼ਤਾਰ ਕੀਤਾ ਜਾਵੇ।

LEAVE A REPLY

Please enter your comment!
Please enter your name here