ਗੈਸ ਲੀਕ ਵਿੱਚ ਮਾਰੇ ਗਏ ਪਰਿਵਾਰ ਦਾ ਅੱਠ ਮਹੀਨੇ ਦੇ ਬੱਚੇ ਨੇ ਕੀਤਾ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ

ਲੁਧਿਆਣਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲੁਧਿਆਣਾ ਦੇ ਗਿਆਸਪੁਰਾ ਵਿਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਵਿਚੋਂ ਗੋਇਲ ਕਰਿਆਨਾ ਸਟੋਰ ਦੇ ਮਾਲਕ ਗੋਇਲ ਪਰਿਵਾਰ ਦੇ ਸਾਰੇ ਜੀਆਂ ਦੀ ਮੌਤ ਹੋ ਗਈ ਸੀ। ਇਸ ਪਰਿਵਾਰ ਦਾ ਅੰਤਿਮ ਸੰਸਕਾਰ ਗਿਆਸਪੁਰਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਹੈ।

Advertisements

ਇਸ ਹਾਦਸੇ ਵਿੱਚ ਮਾਰੇ ਗਏ ਤਿੰਨ ਜੀਆਂ ਸੌਰਵ ਗੋਇਲ, ਉਸ ਦੀ ਪਤਨੀ ਪ੍ਰੀਤੀ ਗੋਇਲ ਅਤੇ ਮਾਂ ਕਮਲੇਸ਼ ਗੋਇਲ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਨਮ ਅੱਖਾਂ ਨਾਲ ਇਲਾਕਾ ਵਾਸੀਆਂ ਨੇ ਜਿੱਥੇ ਮ੍ਰਿਤਕਾਂ ਨੂੰ ਅੰਤਿਮ ਵਿਦਾਈ ਦਿੱਤੀ ਉੱਤੇ ਹੀ ਸੌਰਵ ਦੇ ਅੱਠ ਮਹੀਨਿਆਂ ਦੇ ਪੁੱਤਰ ਅਯਾਨ ਨੇ ਆਪਣੇ ਪਰਿਵਾਰ ਨੂੰ ਅਗਨੀ ਵਿਖਾਈ। ਇਸ ਦੋਰਾਨ ਹਰ ਇੱਕ ਅੱਖ ਨਮ ਸੀ।

LEAVE A REPLY

Please enter your comment!
Please enter your name here