Sunday, October 25, 2026
Home Latest ਡਿਪਟੀ ਕਮਿਸ਼ਨਰ ਨੇ ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ ‘ਚ ਜੇਤੂ ਰਹਿਣ ਵਾਲੀਆਂ ਲੜਕੀਆਂ...

ਡਿਪਟੀ ਕਮਿਸ਼ਨਰ ਨੇ ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ ‘ਚ ਜੇਤੂ ਰਹਿਣ ਵਾਲੀਆਂ ਲੜਕੀਆਂ ਦੀ ਕੀਤੀ ਹੌਸਲਾਅਫਜਾਈ

ਫਾਜ਼ਿਲਕਾ (ਦ ਸਟੈਲਰ ਨਿਊਜ਼)। 38ਵੀਂ ਜੂਨੀਅਰ ਸਟੇਟ ਲੜਕੇ ਲੜਕੀਆਂ ਕਬੱਡੀ ਚੈਂਪੀਅਨਸ਼ਿਪ ਜ਼ੋ ਕਿ ਜ਼ਿਲ੍ਹਾ ਬਰਨਾਲਾ ਵਿਖੇ ਪਿਛਲੇ ਦਿਨੀ ਹੋਈ ਸੀ ਜ਼ਿਸ ਵਿਚ ਜ਼ਿਲ੍ਹਾ ਫਾਜ਼ਿਲਕਾ ਦੀ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਚੈਂਪੀਅਨਸ਼ਿਪ ਜਿਤਣ ਮਗਰੋਂ ਲੜਕੀਆਂ ਦੇ ਫਾਜ਼ਿਲਕਾ ਪੁੱਜਣ ਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਖਿਡਾਰਣਾਂ ਨੂੰ ਜਿਥੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹੌਂਸਲਾਅਫਜਾਈ ਕਰਦਿਆਂ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨੋਜਵਾਨ ਵਰਗ ਨੂੰ ਖੇਡਾਂ ਵੱਲ ਜ਼ੋੜਨ ਦੇ ਮੰਤਵ ਤਹਿਤ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜ਼ੋ ਲੜਕੇ—ਲੜਕੀਆਂ ਗਲਤ ਰਸਤੇ ਵੱਲ ਨਾ ਜਾ ਕੇ ਕਾਮਯਾਬੀ ਦੇ ਰਾਹ ਤੇ ਪੈਣ ਅਤੇ ਆਪਣੇ ਆਪ ਨੂੰ ਉਚਾਈਆਂ ਵੱਲ ਲਿਜਾਉਣ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਫਾਜ਼ਿਲਕਾ ਦਾ ਪਹਿਲੇ ਸਥਾਨ ਤੇ ਆਉਣਾ ਸਾਰੇ ਫਾਜ਼ਿਲਕਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਤੇ ਉਸ ਤੋਂ ਵੀ ਜ਼ਿਆਦਾ ਇਹ ਚੈਂਪੀਅਨਸ਼ਿਪ ਲੜਕੀਆਂ ਵੱਲੋਂ ਜਿਤੀ ਗਈ ਹੈ।

Advertisements

ਉਨ੍ਹਾਂ ਕਿਹਾ ਕਿ ਲੜਕੀਆਂ ਵੱਲੋਂ ਸਟੇਟ ਚੈਂਪੀਅਨਸ਼ਿਪ ਵਿਚ ਪਹਿਲੇ ਸਥਾਨ ਤੇ ਆਉਣ ਨਾਲ ਜ਼ਿਲ੍ਹਾ ਫਾਜਿਲਕਾ ਦਾ ਨਾਮ ਰੋਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਮਲਾ ਮਾਰ ਰਹੀਆਂ ਹਨ ਤੇ ਵੱਖ-ਵੱਖ ਖੇਤਰਾਂ ਵਿਚ ਕਾਮਯਾਬੀ ਹਾਸਲ ਕਰਕੇ ਉਚਾਈਆਂ ਛੂ ਰਹੀਆਂ ਹਨ।ਉਨ੍ਹਾਂ ਕਿਹਾ ਕਿ ਕਿਤੇ ਦਾ ਕੋਈ ਖੇਤਰ ਅਜਿਹਾ ਨਹੀ ਹੈ ਜਿਥੇ ਲੜਕੀਆਂ ਪਹੁੰਚ ਨਾ ਰਹੀਆਂ ਹੋਣ। ਉਨ੍ਹਾਂ ਕਿਹਾ ਕਿ ਲੜਕੇ ਇਸ ਮੁਕਾਬਲੇ ਵਿਚ ਤੀਜੇ ਸਥਾਨ ਤੇ ਰਹੇ ਹਨ ਉਹ ਵੀ ਵਧਾਈ ਦੇ ਪਾਤਰ ਹਨ।
ਪ੍ਰਧਾਨ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦਵਿੰਦਰ ਸਿੰਘ ਬਬਲ ਅਤੇ ਸਕੱਤਰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਚਰਨ ਸਿੰਘ ਵੱਲੋਂ ਚੈਂਪੀਅਨਸ਼ਿਪ ਵਿਚ ਜੇਤੂ ਲੜਕੀਆਂ ਅਤੇ ਲੜਕਿਆਂ ਦੀ ਟੀਮਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਕਬੱਡੀ ਦੇ ਲੜਕੀਆਂ ਦੇ ਕੋਚ ਚੰਦਰ ਭਾਨ ਅਤੇ ਲੜਕਿਆਂ ਦੇ ਕੋਚ ਮਦਨ ਲਾਲ ਨੇ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਲੜਕੀਆਂ ਦੀ ਟੀਮ ਦੀ ਬੈਸਟ ਰੇਡਰ ਨੰਦਨੀ ਅਤੇ ਬੈਸਟ ਸਟੋਪਰ ਨੀਸ਼ਾ ਰਹੀ। ਉਨ੍ਹਾਂ ਕਿਹਾ ਕਿ ਅਸ਼ਵਨੀ, ਮੁਸਕਾਨ, ਸੰਜਨਾ, ਏਕਤਾ, ਪ੍ਰਵੀਨ, ਲਲੀਤਾ, ਰੀਨਾ, ਪੂਜਾ ਵੱਲੋਂ ਟੀਮ ਦੇ ਜਿੱਤਨ ਵਿਚ ਅਹਿਮ ਭੂਮਿਕਾ ਨਿਭਾਈ ਗਈ।

LEAVE A REPLY

Please enter your comment!
Please enter your name here