ਇੱਕ ਵਾਰ ਫਿਰ ਚੱਲਿਆ ਜਲੰਧਰ ਚੋਣ ਵਿੱਚ ਆਪ ਦਾ ਝਾੜੂ, ਵੱਡੀ ਲੀਡ ਨਾਲ ਕੀਤੀ ਜਿੱਤ ਹਾਸਿਲ

ਜਲੰਧਰ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਆਮ ਆਦਮੀ ਪਾਰਟੀ ਨੇ ਜਲੰਧਰ ਜਿਮਨੀ ਚੋਣ ਵਿੱਚ ਇੱਕ ਵਾਰੀ ਫਿਰ ਭਾਰੀ ਲੀਡ ਨਾਲ ਜਿੱਤ ਹਾਸਿਲ ਕਰ ਬਾਕੀ ਪਾਰਟੀਆਂ ਨੂੰ ਪਛਾੜਿਆ ਹੈ। ਹੁਣ ਤਕਰੀਬਨ ਰਸਮੀ ਐਲਾਨ ਬਾਕੀ ਹੈ। ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਸੱਭ ਤੋ ਵੱਧ ਵੋਟ ਲੈ ਕੇ ਪੰਜਾਬ ਵਿੱਚ ਆਪ ਪਾਰਟੀ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ।

Advertisements

ਇਸ ਦੋਰਾਨ ਕਾਂਗਰਸ ਪਾਰਟੀ ਦੂਸਰੇ ਨੰਬਰ ਤੇ ਰਹੀ ਅਤੇ ਅਕਾਲੀ ਦਲ ਤੀਸਰੇ ਸਥਾਨ ਅਤੇ ਚੌਥੇ ਤੇ ਭਾਜਪਾ ਰਹੀ। ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਜਸ਼ਨਾਂ ਦੀਆਂ ਤਿਆਰੀਆਂ ਵਿਚ ਜੁਟ ਗਏ ਹਨ। ਵੱਡੀ ਗਿਣਤੀ ਵਿੱਚ ਆਗੂ ਜਲੰਧਰ ਵੱਲ ਰਵਾਨਾ ਹੋਏ ਹਨ। ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਕੈਬਨਿਟ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ।

LEAVE A REPLY

Please enter your comment!
Please enter your name here