ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਥੀਆਂ ਨੇ ਰਾਜ ਪੱਧਰੀ ਟੈਕ ਫੈਸਟ ਵਿਚ ਮੱਲਾ ਮਾਰੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਪੰਡਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਸਰਕਾਰੀ ਬਹੁਤਕਨੀਕੀ ਕਾਲਜ, ਪਟਿਆਲਾ ਵਿੱਚ ਕਰਵਾਏ ਰਾਜ ਪੱਧਰੀ ਟੈਕ ਫੈਸਟ 2023 ਵਿੱਚ ਮੱਲਾ ਮਾਰੀਆਂ। ਇਸ ਟੈਕ ਫੈਸਟ ਵਿੱਚ ਕਰਵਾਏ ਗਏ ਪ੍ਰੋਜੈਕਟ ਡਿਸਪਲੇਅ ਮੁਕਾਬਲਿਆਂ ਵਿੱਚ ਇਸ ਕਾਲਜ ਦੀ ਵਿਦਿਆਰਥੀ ਸਮਰ ਪ੍ਰਤਾਪ ਸਿੰਘ ਨੇ ਈ.ਸੀ.ਈ. ਸ਼੍ਰੇਣੀ ਵਿੱਚ ਸਿਲਵਰ ਮੈਡਲ ਅਤੇ ਵਿਦਿਆਰਥੀ ਕਰਨ ਬਾਲੀ, ਕਿਰਨਦੀਪ ਕੌਰ, ਮਨੁਜ ਨਈਅਰ ਅਤੇ ਨੰਦੀਪ ਸਿੰਘ ਨੇ ਪਲਾਸਟਿਕ ਟੈਕਨੌਲੋਜੀ ਸ਼੍ਰੇਣੀ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।

Advertisements

ਇਸ ਟੈਕ ਫੈਸਟ ਵਿੱਚ ਕਰਵਾਏ ਗਏ ਪੇਪਰ ਪਰੇਜਨਟੇਸ਼ਨ ਮੁਕਾਬਲਿਆਂ ਵਿਚ ਇਸ ਕਾਲਜ ਦੀ ਵਿਦਿਆਰਥਣ ਮਹਿਕ ਨੇ ਪਲਾਸਟਿਕ ਟੈਕਨੋਲੋਜੀ ਸ਼੍ਰੇਣੀ ਵਿੱਚ ਗੋਲਡ ਮੈਡਲ ਅਤੇ ਵਿਦਿਆਰਥਣ ਰਜਿਦੰਰ ਕੋਰ ਨੇ ਅਪਲਾਇਡ ਸਾਇੰਸ ਸ਼੍ਰੇਣੀ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਉਨਾਂ ਨੇ ਕਿਹਾ ਕੇ ਅਜੋਕਾ ਯੁੱਗ ਤਕਨੀਕੀ ਸਿੱਖਿਆ ਦਾ ਯੁੱਗ ਹੈ ਅਤੇ ਵੱਖ-ਵੱਖ ਤਕਨੀਕਾ ਵਿੱਚ ਮੁਹਾਰਤ ਹਾਸਲ ਕਰਨੀ ਸਮੇਂ ਦੀ ਮੁੱਖ ਮੰਗ ਹੈ। ਇਸ ਮੌਕੇ ਰਾਜੇਸ਼ ਧੁੰਨਾ, ਖੁਸਬਖਤ ਸਿੰਘ, ਸੰਜੀਵ ਕੁਮਾਰ, ਵਿਪੁਲ ਬੱਗਾ, ਜਸਮੇਰ ਕੋਰ, ਸਵਰਣ ਸਿੰਘ, ਪੰਕਜ ਚਾਵਲਾ, ਸਪਨਾ, ਹਰਮਿੰਦਰ ਸਿੰਘ, ਰੂਪੇਸ਼ ਸ਼ਰਮਾਂ, ਅਰਚਨਾਂ ਬੈਸ ਅਤੇ ਰਾਕੇਸ਼ ਕੁਮਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here