ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਐਨ. ਯੂ.ਐਲ.ਐਮ ਦੇ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਵੰਡੀਆਂ

ਹੁਸ਼ਿਆਰਪੁਰ, ( ਦ ਸਟੈਲਰ ਨਿਊਜ਼)।  ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਚਲਾਈ ਜਾ ਰਹੀ ਸਕੀਮ ਐਨ. ਯੂ.ਐਲ.ਐਮ ਦੇ ਅਧੀਨ ਵਧੀਕ ਡਿਪਟੀ ਕਮਿਸ਼ਨਰ (ਰੂਲਰ ਡਿਵੈਪਲਮੈਂਟ) ਸਰਦਾਰ ਬਲਰਾਜ ਸਿੰਘ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਕੋਰਸ ਗ੍ਰਾਫਿਕ ਡਿਜ਼ਾਈਨਰ, ਕਸਟਰਮ ਕੇਅਰ ਐਗਜ਼ੀਕਿਊਟਿਵ ਦਾ ਕੋਰਸ ਕਰ ਰਹੇ ਬੱਚਿਆਂ ਨੂੰ ਅੱਜ ਮੁਫਤ ਕਿਤਾਬਾਂ ਅਤੇ ਵਰਦੀਆਂ ਵੰਡੀਆਂ ਗਈਆਂ।
ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ ) ਦਫਤਰ ਵੱਲੋ ਜ਼ਿਲ੍ਹਾ ਫੀਲਡ ਮੈਨੇਜਰ ਮਹਿੰਦਰ ਸਿੰਘ ਰਾਣਾ, ਜ਼ਿਲ੍ਹਾ ਪਲੇਸਮੈਂਟ ਅਫਸਰ ਰਮਨ ਭਾਰਤੀ, ਅਤੇ ਜ਼ਿਲ੍ਹਾ ਮੋਬਲਾਇਜ਼ਰ ਅਫਸਰ ਸੁਨੀਲ ਕੁਮਾਰ ਆਦਿ ਹਾਜ਼ਰ ਸਨ।  ਇਹ ਕੋਰਸ ਦਸੂਹਾ  ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਦਾ ਮੰਤਵ ਬੇਰੁਜ਼ਗਾਰ ਨੌਜਵਾਨਾਂ ਨੂੰ ਹੁੰਨਰਮੰਦ ਬਣਾ ਕੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ । ਉਨ੍ਹਾਂ ਦੱਸਿਆਂ ਕਿ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਜ਼ਿਲ੍ਹਾ ਹੁਸਿਆਰਪੁਰ ਵਿਖੇ ਵੱਖ-ਵੱਖ ਸੈਟਰਾਂ ਰਾਹੀ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਅਤੇ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆਂ ਕਿ ਇਥੇ ਹਰੇਕ ਵਿਦਿਆਰਥੀ ਹੁਨਰ ਦੀ ਮੁਫ਼ਤ ਸਿੱਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਰੋਸ਼ਨ ਕਰ ਸਕਦੇ ਹਨ।

Advertisements

LEAVE A REPLY

Please enter your comment!
Please enter your name here