ਮੁੱਖ ਮੰਤਰੀ ਨੇ ਮਾਡਲ ਟਾਊਨ ਡਰੇਨ ਦਾ ਉਦਘਾਟਨ ਕਰਕੇ ਦਿੱਤਾ ਤੋਹਫ਼ਾ: ਡਾ. ਬਲਬੀਰ ਸਿੰਘ

ਪਟਿਆਲਾ,(ਦ ਸਟੈਲਰ ਨਿਊਜ਼)। ਪਟਿਆ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਟਿਆਲਾ ਦਿਹਾਤੀ ਹਲਕੇ ਅੰਦਰ 25.60 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਅਹਿਮ ਪ੍ਰਾਜੈਕਟ ਦਾ ਲੋਕ ਅਰਪਣ ਕਰਨ ਲਈ ਧੰਨਵਾਦ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਪਟਿਆਲਾ ਦਿਹਾਤੀ ਹਲਕੇ ਦੀ ਨੁਹਾਰ ਬਦਲ ਗਈ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਹਿੰਦ ਰੋਡ ‘ਤੇ ਪਿੰਡ ਹਸਨਪੁਰ ਦੇ ਨੇੜੇ ਤੋਂ ਸੁਰੂ ਹੋ ਕੇ ਪਟਿਆਲਾ ਸ਼ਹਿਰ ‘ਚੋ ਗੁਜਰਦੇ ਹੋਏ ਪਿੰਡ ਮੈਣ ਨੇੜੇ ਜੈਕਬ ਡਰੇਨ ਵਿੱਚ ਪੈਂਦੀ ਇਸ ਡਰੇਨ ਦੇ ਨਵੀਨੀਕਰਨ ਦੀ ਲੋਕਾਂ ਦੀ ਚਿਰੋਕਣੀ ਮੰਗ ਸੀ ਪਰੰਤੂ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕਦੇ ਧਿਆਨ ਨਹੀਂ ਦਿੱਤਾ।

Advertisements

ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਨੂੰ ਰਿਕਾਰਡ ਸਮੇਂ ਅੰਦਰ ਮੁਕੰਮਲ ਕਰਵਾਉਣ ਨਾਲ ਲਗਪਗ 5 ਕਿਲੋਮੀਟਰ ਤੱਕ ਇਸ ਡਰੇਨ ਨੂੰ ਕਵਰ ਕਰਕੇ ਇਸ ਨਾਲ ਲਗਦੀ ਸੜਕ ਨੂੰ ਚੌੜਾ ਕੀਤਾ ਗਿਆ ਹੈ, ਜਿਸ ਨਾਲ ਸਰਹਿੰਦ ਰੋਡ ਅਤੇ ਭਾਦਸੋਂ ਰੋਡ ਤੋਂ ਅੱਗੇ ਜਾ ਕੇ ਨਾਭਾ ਰੋਡ ਸੜਕ ਨੂੰ ਜੋੜਕੇ ਇਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋ ਗਈ ਹੈ ਅਤੇ ਇਸ ਨਾਲ ਆਵਾਜਾਈ ਦੀ ਸਮੱਸਿਆ ਤੋਂ ਵੱਡੀ ਨਿਜਾਤ ਮਿਲੇਗੀ। ਇਸ ਦੌਰਾਨ ਐਡਵੋਕੇਟ ਰਾਹੁਲ ਸੈਣੀ, ਬਲਜਿੰਦਰ ਸੈਣੀ, ਮਨਪ੍ਰੀਤ ਸਿੰਘ, ਪ੍ਰਦੀਪ ਜੋਸ਼ਨ ਸਮੇਤ ਇਲਾਕਾ ਨਿਵਾਸੀਆਂ, ਜਗਦੀਪ ਸਿੰਘ ਜੱਗਾ, ਰਣਜੀਤ ਨਗਰ ਦੇ ਸਰਪੰਚ ਜਗਦੀਪ ਸਿੰਘ ਸਮੇਤ ਇਲਾਕਾ ਨਿਵਾਸੀਆਂ ਦਵਿੰਦਰ ਕੌਰ, ਚਰਨਜੀਤ ਸਿੰਘ ਐਸ.ਕੇ, ਜਸਬੀਰ ਸਿੰਘ ਗਾਂਧੀ, ਹਰੀ ਚੰਦ ਬਾਂਸਲ, ਗੱਜਣ ਸਿੰਘ, ਲਾਲ ਸਿੰਘ, ਮੋਹਿਤ ਕੁਮਾਰ, ਅਮਰਜੀਤ ਭਾਟੀਆ, ਚਮਕੌਰ ਸਿੰਘ, ਗੁਰਸੇਵਕ ਸਿੰਘ, ਗੁਰਧਿਆਨ ਸਿੰਘ, ਮਲਕੀਤ ਸਿੰਘ, ਗੁਰਕ੍ਰਿਪਾਲ ਸਿੰਘ, ਵੇਦ ਕਪੂਰ, ਹਰਜੀਤ ਸਿੰਘ, ਜਸਵੰਤ ਕਾਹਲੋਂ, ਜੋਗਿੰਦਰ ਸਿੰਘ ਤੁਲੀ, ਆਰ.ਪੀ.ਐਸ. ਮਲਹੋਤਰਾ, ਰਵਿੰਦਰ ਸਿੰਘ ਰਵੀ, ਪਰਮਜੀਤ ਕੌਰ, ਡਿੰਪਲ, ਰਮਨ, ਸ਼ਵੇਤਾ ਜਿੰਦਲ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ ਹੈ।

ਇਨ੍ਹਾਂ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਮਾਡਲ ਟਾਊਨ ਡਰੇਨ ਪਟਿਆਲਾ ਲਈ ਇੱਕ ਨਵਾਂ ਬਾਈਪਾਸ ਬਣ ਗਈ, ਇਸ ਡਰੇਨ ‘ਤੇ ਪਿੰਡ ਹਸਨਪੁਰ ਤੋਂ ਲੈਕੇ ਸੋਮਵਾਰ ਦੀ ਮੰਡੀ, ਦੀਪ ਨਗਰ, ਵਿਕਾਸ ਨਗਰ ਤੇ ਰਣਜੀਤ ਨਗਰ ਚੌਂਕ ਤੱਕ ਅਤੇ ਇਸ ਤੋਂ ਅੱਗੇ ਟਿਵਾਣਾ ਚੌਂਕ ਤੋਂ ਲੈਕੇ ਬਾਬੂ ਸਿੰਘ ਕਲੋਨੀ ਤੱਕ ਇਸ ਡਰੇਨ ਦੁਆਲੇ ਦੋ ਥਾਵਾਂ ‘ਤੇ ਗਰੀਨ ਬੈਲਟ (ਪਾਰਕ) ਬਣਾਏ ਗਏ ਹਨ।
ਇਸ ਡਰੇਨ ਦੇ ਆਲੇ ਦੁਆਲੇ ਪਟਿਆਲਾ ਸ਼ਹਿਰ ਅਧੀਨ ਆਉਂਦੇ ਹਸਨਪੁਰ, ਸਿਉਣਾ, ਝਿਲ, ਰਣਜੀਤ ਨਗਰ, ਵਿਕਾਸ ਨਗਰ, ਦੀਪ ਨਗਰ, ਆਨੰਦ ਨਗਰ, ਏਕਤਾ ਵਿਹਾਰ, ਪ੍ਰੇਮ ਨਗਰ, ਅਬਲੋਵਾਲ, ਆਦਰਸ਼ ਕਾਲੌਨੀ, ਸਰਾਭਾ ਨਗਰ, ਬਾਬੂ ਸਿੰਘ ਕਾਲੌਨੀ ਆਦਿ ਸਾਹਿਰੀ ਕਾਲੌਨੀਆਂ ਵਸਦੀਆਂ ਹਨ, ਇੱਥੋਂ ਦੇ ਵਸਨੀਕਾਂ ਨੂੰ ਇਸ ਡਰੇਨ ਦੇ ਵਿਕਸਤ ਹੋਣ ਨਾਲ ਵੱਡਾ ਲਾਭ ਮਿਲਿਆ ਹੈ।
ਜਿਕਰਯੋਗ ਹੈ ਕਿ ਇਹ ਡਰੇਨ ਇਹਨਾਂ ਕਲੋਨੀਆਂ ਦੇ ਏਰੀਏ ਦਾ ਬਰਸਾਤੀ ਪਾਣੀ ਲੈਂਦੀ ਸੀ ਪਰੰਤੂ ਇਥੇ ਹੁਣ ਸੰਘਣੀ ਅਬਾਦੀ ਹੋਣ ਕਾਰਨ ਅਤੇ ਡਰੇਨ ਉਪਰੋਂ ਖੁੱਲੀ ਹੋਣ ਕਰਕੇ ਇਸ ਵਿੱਚ ਕੂੜਾ ਕਰਕਟ, ਡੰਗਰਾਂ ਦਾ ਗੋਹਾ ਅਤੇ ਹੋਰ ਗੰਦਗੀ ਇਸ ਡਰੇਨ ਵਿੱਚ ਸੁੱਟੇ ਜਾਣ ਨਾਲ ਬਰਸਾਤੀ ਸੀਜਨ ਦੌਰਾਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਦੇ ਨਾਲ-ਨਾਲ ਨੇੜੇ ਦੀਆਂ ਕਾਲੌਨੀਆਂ ਦੇ ਵਾਤਾਵਰਣ ਵਿੱਚ ਬਦਬੂ ਫੈਲ ਰਹੀ ਸੀ ਪਰੰਤੂ ਹੁਣ ਇਸ ਦੀ ਕਾਇਆਂ ਕਲਪ ਹੋ ਗਈ ਹੈ।

ਪਾਈਪ ਲਾਈਨ ਦੇ ਵਿਚਕਾਰ 100-100 ਫੁੱਟ ਦੇ ਵੱਖਵੇ ਤੇ ਸਫਾਈ ਕਰਨ ਲਈ ਮੈਨਹੋਲਾਂ ਦੀ ਉਸਾਰੀ ਕੀਤੀ ਗਈ ਹੈ ਅਤੇ ਨੇੜਲੀਆਂ ਕਾਲੌਨੀਆਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਹੌਦੀਆਂ ਬਣਾ ਕੇ ਪਾਈਪ ਲਾਈਨ ਵਿੱਚ ਬਣਾਏ ਮੈਨਹੋਲਾਂ ਵਿੱਚ ਕੀਤੀ ਜਾ ਰਹੀ ਹੈ।ਡਰੇਨ ਬੁਰਜੀ ਦੀ 35500 ਤੋ 47000 ਤੱਕ ਡਰੇਨ ਦੇ ਨਾਲ-2 ਪਹਿਲਾਂ ਹੀ ਬਣੀ ਸੜਕ ਹੋਰ ਚੌੜੀ ਹੋਣ ਸਮੇਤ ਡਰੇਨ ਵਿੱਚ ਪਾਈਪ ਲਾਈਨ ਪਾ ਕੇ ਤੇ ਇਹ ਮਿੱਟੀ ਨਾਲ ਭਰਨ ਉਪਰੰਤ ਇੰਟਰਲਾਕਿੰਗ ਟਾਇਲਾਂ ਲੱਗਣ ਬਾਅਦ ਆਵਾਜਾਈ ਲਈ ਚੌੜਾ ਰਸਤਾ ਤਿਆਰ ਹੋ ਗਿਆ ਹੈ। ਪ੍ਰਾਜੈਕਟ ਮੁਤਾਬਕ ਮਾਡਲ ਟਾਊਨ ਡਰੇਨ ਦੀ ਬੁਰਜੀ 35500 ਤੋ 44200 ਤੱਕ 1600 ਐਮ.ਐਮ. (2 ਪਾਈਪ ਲਾਈਨਾਂ) ਐਨ.ਪੀ.-3 ਆਰ.ਸੀ.ਸੀ. ਪਾਈਪਾਂ ਅਤੇ ਬੁਰਜੀ 44200 ਤੋਂ 52156 ਤੱਕ 1200 ਐਮ. ਐਮ. (4 ਫੁੱਟ ਡਾਇਆ) ਐਨ.ਪੀ. 3 ਆਰ.ਸੀ.ਸੀ. ਪਾਈਪ ਪਾ ਕੇ ਡਰੇਨ ਨੂੰ ਉਪਰੋਂ ਮਿੱਟੀ ਨਾਲ ਭਰਕੇ ਕਵਰ ਕੀਤਾ ਗਿਆ ਹੈ ਅਤੇ ਇਸ ਪਾਈਪ ਲਾਈਨ ਵਿੱਚ ਕੇਵਲ ਬਰਸਾਤੀ ਪਾਣੀ ਦੀ ਹੀ ਨਿਕਾਸੀ ਹੋਵੇਗੀ।

LEAVE A REPLY

Please enter your comment!
Please enter your name here