ਕਾਰ ਬਜ਼ਾਰ ਵਿੱਚ ਖੜ੍ਹੀਆਂ ਲਗਜ਼ਰੀ ਕਾਰਾਂ ਨੂੰ ਲੱਗੀ ਅੱਗ, 50 ਲੱਖ ਦਾ ਹੋਇਆ ਨੁਕਸਾਨ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਵਿੱਚ ਕਾਰ ਬਾਜ਼ਾਰ ਵਿੱਚ ਖੜ੍ਹੀਆਂ ਲਗਜ਼ਰੀ ਕਾਰਾਂ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ, ਇਸ ਹਾਦਸੇ ਵਿੱਚ 3 ਔਡੀਜ਼, ਇੱਕ ਬੀਐਮਡਬਲਯੂ ਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਸਮੇਂ ਮੌਕੇ ਤੇ 20 ਗੱਡੀਆਂ ਖੜ੍ਹੀਆਂ ਸਨ, ਜੇਕਰ ਸਮੇਂ ਸਿਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਕਾਰ ਬਾਜ਼ਾਰ ਦੇ ਮਾਲਕ ਨੇ ਦੱਸਿਆ ਕਿ 5 ਗੱਡੀਆਂ ਸੜ ਜਾਣ ਕਾਰਨ ਉਸਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Advertisements

ਅੱਗ ਸਭ ਤੋਂ ਪਹਿਲਾਂ ਔਡੀ ਕਾਰ ਨੂੰ ਲੱਗੀ, ਤੇ ਉਸਤੋਂ ਬਾਅਦ ਨੇੜੇ ਖੜ੍ਹੇ ਹੋਰ ਵਾਹਨ ਵੀ ਇਸਦੀ ਲਪੇਟ ਵਿਚ ਆ ਗਏ। ਅੱਗ ਲੱਗਣ ਕਾਰਨ ਇੱਕ ਬੀਐਮਡਬਲਯੂ, ਤਿੰਨ ਔਡੀਜ਼ ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here