ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦਾ ਨਤੀਜਾ ਐਲਾਨ ਕੀਤਾ ਗਿਆ ਸੀ। ਇਸ ਨਤੀਜਿਆਂ ਵਿੱਚ ਐਸ.ਵੀ.ਐਨ.ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਜਗਾ ਬਣਾ ਕੇ ਆਪਣੇ ਸਕੂਲ ਲਈ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ।

ਸਕੂਲ ਡਾਇਰੈਕਟਰ ਚੈਨ ਸਿੰਘ ਅਤੇ ਪ੍ਰਿੰਸੀਪਲ ਕਿਰਨ ਬਾਲਾ ਨੇ ਦੱਸਿਆ ਕਿ ਵਿਦਿਆਰਥਣਾਂ ਸਨੇਹਦੀਪ ਪੁੱਤਰੀ ਹਰਜੀਤ ਸਿੰਘ ਨੇ 633/650 ਅੰਕ ਲੈ ਕੇ ਬੋਰਡ ਦੀ ਮੈਰਿਟ ਸੂਚੀ ਵਿੱਚ 15ਵਾਂ ਰੈਂਕ ਹਾਸਿਲ ਕੀਤਾ ਹੈ। ਸਨੇਹਦੀਪ ਸਕੂਲ ਵਿੱਚੋਂ ਪਹਿਲੇ ਨੰਬਰ, ਹਰਮਨ ਨੇ ਦੂਸਰਾ ਤੇ ਨੀਲਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦਾ ਨਤੀਜਾ 100% ਰਿਹਾ। ਸਾਰੇ ਅਧਿਆਪਕ ਤੇ ਪਰਿਵਾਰ ਇਹਨਾਂ ਬੱਚਿਆਂ ਦੀ ਕਾਮਯਾਬੀ ਤੇ ਬਹੁਤ ਖੁਸ਼ ਹਨ।
