ਕਾਰਜਕਾਰੀ ਪ੍ਰਧਾਨ ਕਰਨਜੀਤ ਅਹਾਲੀ ਕਲਾਂ ਦੀ ਅਗਵਾਈ ਵਿੱਚ ਭਾਜਪਾ ਦੀ ਮੀਟਿੰਗ ਹੋਈ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਕਪੂਰਥਲਾ ਵਿੱਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਜ਼ਿਲਾ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਸ ਕਰਨਜੀਤ ਸਿੰਘ ਅਹਾਲੀ ਕਲਾਂ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲਾ ਕਪੂਰਥਲਾ ਦੇ ਪ੍ਰਭਾਰੀ ਐਡਵੋਕੇਟ ਰਾਜੇਸ਼ ਹਨੀ ਜੀ ਨੇ ਸ਼ਿਰਕਤ ਕੀਤੀ। ਮੀਟਿੰਗ ਦੇ ਵਿੱਚ ਜ਼ਿਲੇ ਦੇ ਸਾਰੇ ਮੰਡਲਾ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ, ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਰਾਜੇਸ਼ ਹਨੀ ਨੇ ਦੱਸਿਆ ਕਿ 30 ਮਈ ਤੋਂ 30ਜੂਨ ਤੱਕ ਸੂਬਾ ਪੱਧਰ ਤੋਂ ਲੈ ਕੇ ਮੰਡਲ ਪੱਧਰ ਤੱਕ ਪਾਰਟੀ ਵਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ “9 ਸਾਲ ਸੇਵਾ ਸਸੁਸ਼ਾਨ ਅਤੇ ਗਰੀਬ ਕਲਿਆਣ” ਜੌ ਪ੍ਰੋਗਰਾਮ ਉਲੀਕੇ ਜਾਣਗੇ।

Advertisements

ਉਸ ਨੂੰ ਮੰਡਲ ਪ੍ਰਧਾਨ ਆਪਣੀ ਟੀਮ ਦਾ ਸਹਿਯੋਗ ਲੈ ਕੇ ਹਰ ਪਿੰਡ, ਹਰ ਸ਼ਹਿਰ ਦੇ, ਹਰ ਘਰ ਤੱਕ ਪਹੁੰਚ ਬਣਾਉਣਗੇ ਤੇ ਮੋਦੀ ਸਰਕਾਰ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ, ਕਿ ਦੇਸ਼ ਦੀ ਤਰੱਕੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਲੋ ਇਹਨਾਂ 9 ਸਾਲ਼ਾ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਗਏ ਹਨ। ਇਸ ਮੌਕੇ ਜ਼ਿਲਾ ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਅਹਾਲੀ ਕਲਾਂ ਨੇ ਮੰਡਲ ਪ੍ਰਧਾਨਾਂ ਨੂੰ ਜ਼ੋਰ ਸ਼ੋਰ ਨਾਲ ਪਾਰਟੀ ਵਲੋਂ ਦਿੱਤੇ ਪ੍ਰੋਗਰਾਮਾਂ ਨੂੰ ਆਪਣੇ ਆਪਣੇ ਮੰਡਲ ਵਿੱਚ ਕਰਨ ਲਈ ਪਾਰਟੀ ਦੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਐਡਵਕੇਟ ਪੀਯੂਸ਼ ਮਨਚੰਦਾ ਜ਼ਿਲਾ ਜਨਰਲ ਸਕੱਤਰ, ਵਿੱਕੀ ਗੁਜਰਾਲ ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ ਪੰਜਾਬ, ਮੰਡਲ ਪ੍ਰਧਾਨ ਸਿਟੀ 1, ਸ ਰਾਜਿੰਦਰ ਸਿੰਘ ਧੰਜਲ, ਵਿਵੇਕ ਸਿੰਘ ਬੈਂਸ ਜ਼ਿਲਾ ਪ੍ਰਧਾਨ ਯੂਵਾ ਮੋਰਚਾ, ਕਪਿਲ ਧੀਰ ਮੰਡਲ ਪ੍ਰਧਾਨ ਸਿਟੀ 2, ਰੌਸ਼ਨ ਸੱਭਰਵਾਲ ਜ਼ਿਲਾ ਪ੍ਰਧਾਨ ਐਸ. ਸੀ ਮੋਰਚਾ, ਭਾਰਤੀ ਸ਼ਰਮਾ, ਜ਼ਿਲਾ ਪ੍ਰਧਾਨ ਮਹਿਲਾ ਮੋਰਚਾ, ਬੇਟ ਮੰਡਲ ਪ੍ਰਧਾਨ ਬਲਵੰਤ ਸਿੰਘ, ਗੁਰਮੇਜ ਸਿੰਘ ਮੰਡਲ ਪ੍ਰਧਾਨ ਕਬੀਰਪੁਰ, ਰਾਕੇਸ਼ ਪੁਰੀ ਮੰਡਲ ਪ੍ਰਧਾਨ ਸੁਲਤਾਨਪੁਰ ਲੋਧੀ, ਹਰਿਕ ਜੋਸ਼ੀ ਮੰਡਲ ਪ੍ਰਧਾਨ ਭੋਲੱਥ, ਹਰਵਿੰਦਰ ਸਿੰਘ ਸਾਬੀ, ਢਿੱਲਵਾਂ ਮੰਡਲ ਪ੍ਰਧਾਨ, ਵਿੱਕੀ ਸੂਦ, ਮੰਡਲ ਪ੍ਰਧਾਨ ਫ਼ਗਵਾੜਾ ਸਿਟੀ 1, ਗਗਨ ਸੋਨੀ, ਮੰਡਲ ਪ੍ਰਧਾਨ ਫ਼ਗਵਾੜਾ ਦਿਹਾਤੀ (ਪਾਸ਼ਟਾ ), ਰਾਮੇਸ਼ ਲਾਲ ਸਰਪੰਚ, ਮੰਡਲ ਪ੍ਰਧਾਨ ਫ਼ਗਵਾੜਾ ਦਿਹਾਤੀ 2, ਦਿਲਬਾਗ ਸਿੰਘ ਦੇਸਲ, ਮੰਡਲ ਪ੍ਰਧਾਨ ਫੱਤੁ ਢੀਂਗਾ, ਸਾਹਿਲ ਚੋਪੜਾ ਜ਼ਿਲਾ ਸਕੱਤਰ ਆਦੀ ਹਾਜ਼ਿਰ ਸਨ।

LEAVE A REPLY

Please enter your comment!
Please enter your name here