ਵਰਲਡ ਵਾਤਾਵਰਨ ਦਿਵਸ ਮੌਕੇ ਨਗਰ ਨਿਗਮ ਕਪੂਰਥਲਾ ਵੱਲੋ ਸਹਿਰ ਦੀਆਂ ਵੱਖ ਵੱਖ ਜਗ੍ਹਾਵਾਂ ਤੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਮਾਣਯੋਗ ਕਮਿਸ਼ਨਰ ਨਗਰ ਨਿਗਮ ਕਪੁਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਸਕੱਤਰ ਨਗਰ ਨਿਗਮ ਸੁਸ਼ਾਂਤ ਭਾਟੀਆ ਦੀ ਅਗਵਾਈ ਹੇਠ ਵਰਲਡ ਵਾਤਾਵਰਨ ਦਿਵਸ ਦੇ ਮੌਕੇ ਤੇ ਨਗਰ ਨਿਗਮ ਕਪੁਰਥਲਾ ਵੱਲੋ ਸਹਿਰ ਦੀਆਂ ਵੱਖ ਵੱਖ ਜਗ੍ਹਾਵਾਂ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ।

Advertisements

ਇਸ ਮੌਕੇ ਮਾਣਯੋਗ ਕਮਿਸ਼ਨਰ ਨਗਰ ਨਿਗਮ ਜੀ ਵਲੋ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਹਿਰ ਵਾਸੀ ਵੱਧ ਤੋਂ ਵੱਧ ਪੇੜ ਪੌਦੇ ਲਾਉਣ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਖਿਆਲ ਰੱਖਣ, ਕਿਸੇ ਵੀ ਪ੍ਰਕਾਰ ਦੇ ਵੇਸਟ ਨੂੰ ਅੱਗ ਨਾ ਲਗਾਉਣ, ਖੁੱਲੇ ਵਿੱਚ ਕੂੜਾ ਨਾ ਸੁੱਟਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ SDO ਹਰਜੀਤ ਸਿੰਘ, ਸੁਪਰਡੈਂਟ ਜਤਿੰਦਰ ਮੋਹਣ, ਹੈਲਥ ਅਫ਼ਸਰ ਡਾਕਟਰ ਰਾਜ ਕਮਲ ਅਤੇ ਹੈਲਥ ਸ਼ਾਖਾ ਦੇ ਸੈਨਿਟਰੀ ਇੰਸੈਕਟਰ ਸੰਜੀਵ ਕੁਮਾਰ ਅਤੇ ਨਰੇਸ਼ ਕੁਮਾਰ,ਸਮਾਜ ਸੇਵਕ ਐਡਵੋਕੇਟ ਚੰਦਨ ਪੂਰੀ, ਹੈਲਥ ਸ਼ਾਖਾ ਦ ਸਟਾਫ਼ ਬਲਰਾਮ ਮਲਾਹ, ਰੋਬਿਨ, ਆਈ ਈ ਸੀ ਐਕਸਪਰਟ ਤਰਨੂੰਮ ਕਾਠਪਾਲ, ਸੀ ਐਫ ਗੁਰਸੇਵਕ ਸਿੰਘ, ਮੋਟਿਵੇਟਰ ਦਿਨੇਸ਼ ਕੁਮਾਰ, ਅਕਵਿੰਦਰ ਕੌਰ, ਇੰਟਰ ਜਸਮੀਤ ਸਿੰਘ, ਜੋਤੀ ਅਤੇ ਆਈਟੀਸੀ ਦੀ ਟੀਮ ਯੋਗੇਸ਼ ਸ਼ਰਮਾ, ਸੰਦੀਪ ਕੁਮਾਰ ਅਤੇ ਓਨਾ ਦੇ ਸਮੂਹ ਟੀਮ ਮੈਂਬਰ ਸ਼ਾਮਿਲ ਸਨ।

LEAVE A REPLY

Please enter your comment!
Please enter your name here