ਹੁਸ਼ਿਆਰਪੁਰ ਦੇ ਪਿੰਡ ਧਰਮਪੁਰ ਵਿੱਚ ਕਿਸਾਨ ਦੇ ਖੇਤਾਂ ਵਿੱਚੋਂ ਮਿਲਿਆਂ ਬੰਬ, ਪੁਲਿਸ ਨੇ ਕੀਤਾ ਇਲਾਕਾ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਕ ਕਿਸਾਨ ਦੇ ਖੇਤ ਵਿੱਚੋਂ ਬੰਬ ਮਿਲਿਆ ਹੈ। ਪੁਰਾਣਾ ਵੱਡ ਅਕਾਰੀ ਬੰਬ ਪਿੰਡ ਧਰਮਪੁਰ ਦੇ ਕਿਸਾਨ ਇਤਿੰਦਰਪਾਲ ਸਿੰਘ ਦੇ ਖੇਤ ਵਿੱਚੋਂ ਮਿਲਿਆਂ ਹੈ। ਜਾਣਕਾਰੀ ਮੁਤਾਬਕ ਕਿਸਾਨ ਇਤਿੰਦਰਪਾਲ ਸਿੰਘ ਆਪਣੇ ਖੇਤ ਵਿੱਚ ਵਾਹੀ ਕਰ ਰਿਹਾ ਸੀ ਅਤੇ ਇਹ ਬੰਬ ਉਸ ਦੇ ਟਰੈਕਟਰ ਦੇ ਹਲਾਂ ਵਿੱਚ ਫਸ ਗਿਆ।

Advertisements

ਜਿਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਬ ਵਾਲੀ ਥਾਂ ਨੂੰ ਸੀਲ ਕਰ ਦਿੱਤਾ। ਬੰਬ ਮਿਲਣ ਵਾਲੀ ਥਾਂ ਦੇ ਕੋਲ ਹੀ ਸਟੇਸ਼ਨ ਵੀ ਹੈ। ਪੁਲਿਸ ਨੇ ਬੰਬ ਨਿਰੋਧਕ ਦਸਤੇ ਤੇ ਫ਼ੌਜ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

LEAVE A REPLY

Please enter your comment!
Please enter your name here