
ਮਣੀਪੁਰ (ਦ ਸਟੈਲਰ ਨਿਊਜ਼)। ਮਣੀਪੁਰ ਦੇ ਪੱਛਮੀ ਇੰਫ਼ਾਲ ਜ਼ਿਲ੍ਹੇ ਵਿੱਚ ਭੀੜ ਨੇ ਇੱਕ ਐਂਬੂਲੈਂਸ ਨੂੰ ਰਸਤੇ ਵਿੱਚ ਰੋਕ ਕੇ ਉਸ ਵਿੱਚ ਅੱਗ ਲੱਗਾ ਦਿੱਤੀ, ਜਿਸ ਵਿੱਚ ਸਵਾਰ 8 ਸਾਲਾਂ ਬੱਚੇ, ਉਸ ਦੀ ਮਾਂ ਤੇ ਇੱਕ ਹੋਰ ਰਿਸ਼ਤੇਦਾਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਘਟਨਾ ਸ਼ਾਮ ਨੂੰ ਇਰੋਇਮੇਮਬਾ ਵਿੱਚ ਹੋਈ। ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ ਬੱਚੇ ਦੇ ਸਿਰ ਵਿੱਚ ਗੋਲੀ ਲੱਗ ਗਈ ਸੀ ਅਤੇ ਉਸ ਦੀ ਮਾਂ ਅਤੇ ਰਿਸ਼ਤੇਦਾਰ ਉਸ ਨੂੰ ਇੰਫ਼ਾਲ ਸਥਿਤ ਹਸਪਤਾਲ ਇਲਾਜ ਲਈ ਲਿਜਾ ਰਹੇ ਸਨ। ਅਧਿਕਾਰੀਆਂ ਅਨੁਸਾਰ ਭੀੜ ਦੇ ਹਮਲੇ ਵਿੱਚ ਮਾਰੇ ਗਏ ਤਿੰਨ ਲੋਕਾਂ ਦੀ ਪਹਿਚਾਣ ਤੋਂਸਿੰਗ ਹੈੰਗਿੰਗ ਵਜੋਂ ਹੋਈ, ਉਸਦੀ ਮਾਂ ਮੀਨਾ ਹੈਂਗਿੰਗ ਤੇ ਰਿਸ਼ਤੇਦਾਰ ਲਿਦਿਆ ਲੋਰੇਮਬਮ ਵਜੋਂ ਹੋਈ।

ਸੂਤਰਾਂ ਨੇ ਦੱਸਿਆਂ ਕਿ ਇਕ ਆਦਿਵਾਸੀ ਦਾ ਪੁੱਤ ਤੋਂਸਿੰਗ ਤੇ ਮੇਇਤੀ ਜਾਤੀ ਦੀ ਉਸਦੀ ਮਾਂ ਕੰਗਚੁਪ ਵਿੱਚ ਆਸਾਮ ਰਾਈਫਲਜ਼ ਦੇ ਰਾਹਤ ਕੈਂਪ ਵਿੱਚ ਰਹਿ ਰਹੇ ਸਨ। ਸ਼ਾਮ ਦੇ ਸਮੇਂ ਇਲਾਕੇ ਵਿੱਚ ਪੁਲਿਸ ਨਾਲ ਗੱਲ ਕੀਤੀ ਅਤੇ ਐਂਬੂਲੈਂਸ ਦੀ ਵਿਵਸਥਾ ਕੀਤੀ। ਮਾਂ ਬਹੁ ਗਿਣਤੀ ਭਾਈਚਾਰੇ ਤੋਂ ਸੀ, ਇਸ ਲਈ ਸੜਕ ਨੂੰ ਸੜਕ ਮਾਰਗ ਤੋਂ ਇੰਫਾਲ ਦੇ ‘ਰੀਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼’ ਲਿਜਾਉਣ ਦਾ ਫ਼ੈਸਲਾ ਕੀਤਾ ਗਿਆ। ਕੁਝ ਕਿਲੋਮੀਟਰ ਤੱਕ ਆਸਾਮ ਰਾਈਫਲਜ਼ ਦੀ ਸੁਰੱਖਿਆ ਵਿੱਚ ਐਂਬੂਲੈਂਸ ਨੂੰ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਸਥਾਨਕ ਪੁਲਿਸ ਨੇ ਮੋਰਚਾ ਸੰਭਾਲਿਆ।
ਇਕ ਸ਼ੈਸ਼ਨ ਨੇ ਕਿਹਾ ਕਿ ‘ਸ਼ਾਮ ਕਰੀਬ 6.30 ਵਜੇ ਇਰੋਈਸੇਮਬਾ ਵਿੱਚ ਕੁੱਝ ਲੋਕਾਂ ਨੇ ਐਂਬੂਲੈਂਸ ਨੂੰ ਰੋਕਿਆ ਅਤੇ ਉਸ ਵਿੱਚ ਅੱਗ ਲਗਾ ਦਿੱਤੀ। ਵਾਹਨ ਵਿੱਚ ਸਵਾਰ ਤਿੰਨਾਂ ਦੀ ਮੌਤ ਹੋ ਗਈ। ਅਜੇ ਤੱਕ ਪਤਾ ਨਹੀ ਲੱਗ ਪਾਇਆ ਕਿ ਲਾਸ਼ਾਂ ਕਿੱਥੇ ਹਨ। ਦੱਸਣਯੋਗ ਹੈ ਕਿ ਮਣੀਪੁਰ ਵਿੱਚ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿੱਚ 3 ਮਈ ਨੂੰ ਪਰਬਤੀ ਜ਼ਿਲ੍ਹਿਆਂ ਵਿੱਚ ਆਦਿਵਾਸੀ ਇਕਜੁਟਤਾ ਮਾਰਚ ਦੇ ਆਯੋਜਨ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ। ਆਦਿਵਾਸੀਆਂ-ਨਗਾ ਅਤੇ ਕੁਕੀ ਭਾਈਚਾਰੇ ਦੀ ਆਬਾਦੀ 40 ਫ਼ੀਸਦੀ ਹੈ ਤੇ ਇਹ ਪਰਬਤੀ ਜ਼ਿਲ੍ਹਿਆਂ ਵਿੱਚ ਰਹਿੰਦੀ ਹੈ।












