ਗੁਜਰਾਤ ਏਟੀਐਸ ਨੇ ਅਹਿਮਦਾਬਾਦ ਤੋਂ ਚਾਰ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

ਗੁਜਰਾਤ (ਦ ਸਟੈਲਰ ਨਿਊਜ਼)। ਗੁਜਰਾਤ ਏਟੀਐਸ ਨੇ ਅਹਿਮਦਾਬਾਦ ਤੋਂ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਜਰਾਤ ਦੇ ਐਂਟੀ ਟੈਰਰਿਸਟ ਸਕੁਐਡ ਦੇ ਅਧਿਕਾਰੀ ਨੇ ਦੱਸਿਆ ਕਿ ਚਾਰੋਂ ਅੱਤਵਾਦੀ ਅਲਕਾਇਦਾ ਦੇ ਮੈਂਬਰ ਹਨ। ਚਾਰੋਂ ਬੰਗਲਾਦੇਸ਼ ਦੇ ਵਸਨੀਕ ਹਨ, ਜੋ ਇਸ ਸਮੇਂ ਅਹਿਮਦਾਬਾਦ ਵਿੱਚ ਰਹਿੰਦੇ ਸਨ। ਗੁਜਰਾਤ ਏਟੀਐਸ ਦੀਪਨ ਭਦਰਨ ਦੇ ਦੱਸਿਆ ਕਿ ਚਾਰਾਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਉਨ੍ਹਾਂ ਦੇ ਕਮਾਂਡਰਾਂ ਨੇ ਸਿਖਲਾਈ ਦਿੱਤੀ ਸੀ। ਇਹ ਚਾਰੇ ਅਲਕਾਇਦਾ ਲਈ ਫੰਡਿੰਗ ਦਾ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਸਨ, ਜੋ ਸੰਗਠਨ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੇ ਖਰਚ ਕੀਤਾ ਜਾਂਦਾ ਹੈ।

Advertisements

ਇਸ ਤੋਂ ਇਲਾਵਾ ਇਨ੍ਹਾਂ ਚਾਰਾਂ ਨੂੰ ਸਥਾਨਕ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਣ ਲਈ ਉਕਸਾਉਣ ਦਾ ਕੰਮ ਵੀ ਸੌਂਪਿਆ ਗਿਆ ਸੀ। ਅਧਿਆਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਯੂਏਪੀਏ ਦੀ ਧਾਰਾ 38,39 ਅਤੇ 40 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਭਦਰਨ ਨੇ ਦੱਸਿਆਂ ਕਿ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਤਵਾਦੀਆਂ ਦੀ ਪਹਿਚਾਣ ਮੁਹੰਮਦ ਸੋਜੀਬ, ਮੁੰਨਾ ਖਾਲਿਦ ਅੰਸਾਰੀ, ਅਜ਼ਹਰੁਲ ਇਸਲਾਮ ਅੰਸਾਰੀ, ਮੋਮਿਨੁਲ ਅੰਸਾਰੀ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ਤੇ ਅਸੀਂ ਸਭ ਤੋਂ ਪਹਿਲਾਂ ਅਹਿਮਦਾਬਾਦ ਦੇ ਰਾਖਿਆਲ ਇਲਾਕੇ ਵਿੱਚ ਰਹਿਣ ਵਾਲੇ ਸੋਜੀਬ ਨੂੰ ਗ੍ਰਿਫ਼ਤਾਰ ਕੀਤਾ ਸੀ।

ਉਸ ਤੋਂ ਪੁੱਛਗਿੱਛ ਮਗਰੋਂ ਉਸਨੇ ਦੱਸਿਆਂ ਕਿ ਉਹ ਆਪਣੇ ਤਿੰਨ ਹੋਰ ਸਾਥੀਆਂ ਨਾਲ ਬੰਗਲਾਦੇਸ਼ ਤੋਂ ਆਇਆ ਸੀ। ਉਹ ਅਲਕਾਇਦਾ ਲਈ ਕੰਮ ਕਰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਏ.ਟੀ.ਐਸ. ਨੇ ਮੁੰਨਾ , ਅਜ਼ਹਰੁਲ ਤੇ ਮੋਮਿਨੁਲ ਨੂੰ ਜ਼ਿਲ੍ਹੇ ਦੇ ਨਰੋਲ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਚਾਰੋਂ ਭਾਰਤੀ ਨਾਗਰਿਕ ਵਜੋਂ ਫੈਕਟਰੀਆਂ ਵਿੱਚ ਕੰਮ ਕਰਦੇ ਸਨ। ਏਟੀਐਸ ਨੇ ਦੱਸਿਆ ਕਿ ਮੁਲਜ਼ਮ ਦੇ ਕਮਰੇ ਵਿੱਚੋਂ ਆਧਾਰ ਕਾਰਡ, ਪੈਨ ਕਾਰਡ ਅਤੇ ਅੱਤਵਾਦੀ ਸੰਗਠਨ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਕਰਨ ਦੌਰਾਨ ਮੁਲਜ਼ਮਾਂ ਕੋਲੋ ਜਾਅਲੀ ਦਸਤਾਵੇਜ਼ਾਂ ਨਾਲ ਬਣਿਆ ਆਧਾਰ ਅਤੇ ਪੈਨ ਕਾਰਡ ਵੀ ਮਿਲਿਆ ਹੈ। ਟੀਮ ਹੋਰ ਨੁਕਤਿਆਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਬੰਗਲਾਦੇਸ਼ ਤੋਂ ਭਾਰਤ ਲਿਆਉਣ, ਜਾਅਲੀ ਦਸਤਾਵੇਜ਼ ਬਣਾਉਣ ਵਿੱਚ ਕਿਸ ਨੇ ਮਦਦ ਕੀਤੀ।

LEAVE A REPLY

Please enter your comment!
Please enter your name here