ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਕਰੋੜਾਂ ਦੀ ਲੁੱਟ ਮਾਮਲੇ ਵਿੱਚ ਵੱਡੀ ਅਪਡੇਟ ਆਈ ਹੈ। ਪਤਾ ਲੱਗਿਆ ਹੈ ਕਿ ਪੁਲਿਸ ਨੇ ਕੈਸ਼ ਵੈਨ ਨੂੰ ਮੁੱਲਾਂਪੁਰ ਦੇ ਪਿੰਡ ਪੰਡੋਰੀ ਤੋਂ ਬਰਾਮਦ ਕਰ ਲਿਆ ਹੈ।
Advertisements
ਕੈਸ਼ ਵੈਨ ਵਿੱਚੋਂ 2 ਹਥਿਆਰ ਅਤੇ 4 ਕਰੋੜ ਨਕਦੀ ਕੈਸ਼ ਬਰਾਮਦ ਕੀਤਾ। ਜਾਣਕਾਰੀ ਮੁਤਾਬਕ ਕਰੀਬ 7 ਕਰੋੜ ਰੁਪਏ ਲੁਟੇਰਿਆਂ ਨੇ ਲੁੱਟ ਲਏ। ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।