ਬੀਪੀਈਓ ਕਿਸ਼ੋਰ ਨੂੰ ਸੇਵਾਮੁਕਤੀ ਦੇ ਮੌਕੇ ਤੇ ਅਧਿਆਪਕਾਂ ਨੇ ਦਿੱਤੀ ਨਿੱਘੀ ਵਿਦਾਇਗੀ

ਪਠਾਨਕੋਟ (ਦ ਸਟੈਲਰ ਨਿਊਜ਼)। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਠਾਨਕੋਟ-2 ਕਿਸੋਰ ਚੰਦ ਨੂੰ ਸਾਨਦਾਰ ਸੇਵਾਵਾਂ ਹੋਣ ਦੇ ਬਦਲੇ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕਾਂ ਵੱਲੋਂ ਸੈਂਟਰ ਹੈਡ ਟੀਚਰ ਨੰਦ ਲਾਲ ਦੀ ਅਗਵਾਈ ਵਿੱਚ ਉਨਾਂ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕਰ ਨਿੱਘੀ ਵਿਦਾਈ ਦਿੱਤੀ ਗਈ। ਸਮਰੋਹ ਦੌਰਾਨ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕਾਂ ਵੱਲੋਂ ਸੰਬੋਧਨ ਕਰਦੇ ਹੋਏ ਸੈਂਟਰ ਹੈਡ ਟੀਚਰ ਨੰਦ ਲਾਲ ਨੇ ਕਿਹਾ ਕਿ ਅਸੀਂ ਸਾਰੇ ਅਧਿਆਪਕ ਬੀਪੀਈਓ ਸਾਹਿਬ ਜੀ ਦੀ ਤੰਦਰੁਸਤ ਲੰਬੀ ਉਮਰ ਦੀ ਦੁਆ ਕਰਦੇ ਹਾਂ ਅਤੇ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਕਿ ਇਹਨਾਂ ਵਰਗੇ ਨਿਧੜਕ, ਮਿਹਨਤੀ, ਬੁੱਧੀਮਾਨ, ਸਮਰਪਿਤ, ਦੂਰਦਰਸੀ, ਸੁਯੋਗ ਪ੍ਰਬੰਧਕੀ ਅਧਿਕਾਰੀ ਦੀ ਛੱਤਰ ਛਾਇਆ ਹੇਠ ਕੰਮ ਕਰਨ ਦਾ ਮੌਕਾ ਮਿਲਿਆ।

Advertisements

ਇਹਨਾਂ ਦੀ ਕਾਰਜਸੈਲੀ ਤੋਂ ਗ੍ਰਹਿਣ ਕੀਤੇ ਤਜਰਬੇ ਸਾਨੂੰ ਸਾਰੀ ਜਿੰਦਗੀ ਅਗਵਾਈ ਦਿੰਦੇ ਰਹਿਣਗੇ।  ਉਹਨਾਂ ਦੱਸਿਆ ਕਿ ਬੀਪੀਈਓ ਕਿਸੋਰ ਚੰਦ ਵੱਲੋਂ ਬਲਾਕ ਦੇ ਸਾਰੇ ਸਕੂਲਾਂ ਨੂੰ ਮਿਹਨਤੀ  ਅਧਿਆਪਕਾਂ ਦੇ ਸਹਿਯੋਗ ਸਦਕਾ ਸਮਾਰਟ ਸਕੂਲਾਂ ਚ ਤਬਦੀਲ ਕਰਵਾਇਆ ਗਿਆ,ਮਿਸ਼ਨ ਸੌ ਫੀਸਦ, ਦਾਖ਼ਲਿਆਂ ਵਿੱਚ ਰਿਕਾਰਡ ਤੋੜ ਵਾਧਾ, ਵਧੀਆਂ ਨਤੀਜੇ, ਆਨਲਾਈਨ ਪੜਾਈ, ਖੇਡਾਂ ਅਤੇ ਵਿੱਦਿਅਕ ਮੁਕਾਬਲਿਆਂ ‘ਚ ਬਲਾਕ ਪਠਾਨਕੋਟ-2 ਦੀ ਚੰਗੀਆਂ ਪ੍ਰਾਪਤੀਆਂ ਬਦਲੇ ਸਿੱਖਿਆ ਵਿਭਾਗ ਵੱਲੋਂ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਬਲਾਕ ਦੇ ਅਧਿਆਪਕਾਂ ਨੂੰ ਬਹੁਤ ਹੀ ਆਪਣੱਤ ਰਾਹੀਂ ਪ੍ਰੇਰਨਾ ਦੇ ਕੇ ਚੰਗੇ ਤੇ ਉਸਾਰੂ ਕੰਮ ਕਰਵਾਏ ਗਏ। ਉਹਨਾਂ ਦੇ ਸਨਮਾਨ ਵਿੱਚ ਸੇਵਾ ਮੁਕਤੀ ਤੇ ਸਨਮਾਨ ਚਿੰਨ ਅਤੇ ਹੋਰ ਅਨੇਕਾਂ ਤੋਹਫੇ ਦੇ ਕੇ ਵਿਦਾਇਗੀ ਪਾਰਟੀ ਦਿੱਤੀ ਗਈ।

ਇਸਦੇ ਨਾਲ ਹੀ ਸੈਂਟਰ ਤੰਗੋਸਾਹ ਅਧੀਨ ਪੈਂਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਬਲੀਮ ਤੋਂ ਸੇਵਾ-ਮੁਕਤ ਹੋਏ ਹੈਡ ਟੀਚਰ ਚੰਨੋਂ ਦੇਵੀ ਅਤੇ ਮੈਡਮ ਸੁਰਿੰਦਰ ਕੌਰ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਾਇਗੀ ਦਿੱਤੀ। ਇਸ ਮੌਕੇ  ਤੇ ਹੈਡ ਟੀਚਰ ਰਾਕੇਸ ਕੁਮਾਰ,  ਜਿਲਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਕੰਵਲ ਸੰਧੂ, ਰਾਜੇਸ ਕੁਮਾਰ, ਸਵਿ ਦਿਆਲ, ਬਿਸਨ ਸਿੰਘ, ਦਵਿੰਦਰ ਸਿੰਘ, ਪ੍ਰਦੀਪ ਕੁਮਾਰ, ਸੁਰਜੀਤ ਕੁਮਾਰ, ਸਮੇਤ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕ ਹਾਜਰ ਸਨ।

LEAVE A REPLY

Please enter your comment!
Please enter your name here