Saturday, October 31, 2026
Home Punjab ਲੁਟੇਰਿਆਂ ਨੇ ਲੁੱਟੀ ਕੈਸ਼ ਵੈਨ, 10 ਕਰੋੜ ਦੀ ਨਕਦੀ ਲੈ ਕੇ ਹੋਏ...

ਲੁਟੇਰਿਆਂ ਨੇ ਲੁੱਟੀ ਕੈਸ਼ ਵੈਨ, 10 ਕਰੋੜ ਦੀ ਨਕਦੀ ਲੈ ਕੇ ਹੋਏ ਫਰਾਰ

ਲੁਧਿਆਣਾ (ਦ ਸਟੈਲਰ ਨਿਊਜ਼)। ਪੰਜਾਬ ਦੇ ਲੁਧਿਆਣਾ ਵਿੱਚ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਰਾਜਪੁਰ ਨਗਰ ਵਿੱਚ ਏਟੀਐਮ ਵਿੱਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ਵਿੱਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਹੈ। ਇਹ ਘਟਨਾ ਦੇਰ ਰਾਤ ਡੇਢ ਵਜੇ ਦੀ ਹੈ। ਵੈਨ ਕੰਪਨੀ ਦੇ ਦਫ਼ਤਰ ਦੇ ਅਹਾਤੇ ਵਿੱਚ ਖੜ੍ਹੀ ਸੀ। ਲੁਟੇਰਿਆਂ ਵੱਲੋਂ 10 ਕਰੋੜ ਦੀ ਲੁੱਟ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੁਟੇਰਿਆਂ ਵੱਲੋਂ ਚੋਰੀ ਕੀਤੀ ਗਈ ਕੈਸ਼ ਵੈਨ ਨੂੰ ਬਰਾਮਦ ਕਰ ਲਿਆ ਗਿਆ ਹੈ।

Advertisements

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲੁਟੇਰਿਆਂ ਦੀ ਹੱਥਿਆਰ ਵੀ ਬਰਾਮਦ ਕੀਤੇ ਹਨ। ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਵੀ ਕੰਪਨੀ ਦੀ ਵੱਡੀ ਲਾਪ੍ਰਵਾਹੀ ਹੈ ਪਰ ਪੁਲਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਹਾਲਾਂਕਿ ਆਏ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾ ਦਿੱਤਾ ਪਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਨਕਾਬਪੋਸ਼ ਲੁਟੇਰਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ। ਜਿਹਨਾਂ ਦੀ ਗਿਣਤੀ 9 ਤੋਂ 10 ਸੀ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਆਲੇ-ਦੁਆਲੇ ਦੇ ਲੋਕਾਂ  ਤੋਂ ਪੁੱਛਗਿੱਛ ਜਾਰੀ ਹੈ।

LEAVE A REPLY

Please enter your comment!
Please enter your name here